ਲਾਲੜੂ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਮੁਲਤਵੀ

ਲਾਲੜੂ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਮੁਲਤਵੀ
ਕਾਂਗਰਸ ਸਰਕਾਰ ਨੇ ਅਦਾਲਤ ਦੇ ਹੁਕਮਾਂ ਦੀ ਕੀਤੀ ਤੌਹੀਨ: ਐਨ ਕੇ ਸ਼ਰਮਾ
ਲਾਲੜੂ, 16 ਮਈ (ਪਵਨ ਰਾਵਤ) ਲਾਲੜੂ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਅੱਜ ਫਿਰ ਮੁਲਤਵੀ ਕਰ ਦਿੱਤੀ ਗਈ| ਇਸ ਦਾ ਕਾਰਨ ਐਸ ਡੀ ਐਮ ਸਾਹਿਬ ਦੀ ਤਬੀਅਤ ਖਰਾਬ ਹੋਣਾ ਦੱਸਿਆ ਗਿਆ| ਇਸ ਮੌਕੇ ਵਿਧਾਇਕ ਐਨ ਕੇ ਸ਼ਰਮਾ ਨੇ ਪ੍ਰਸ਼ਾਸ਼ਨ ਵਲੋਂ ਲਾਲੜੂ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਚੋਣ ਅੱਜ ਮੁਲਤਵੀ ਕਰਨ ਦੀ ਸਖਤ ਨਿਖੇਧੀ ਕੀਤੀ| ਉਹਨਾਂ ਕਿਹਾ ਕਿ ਇਹ ਚੋਣ ਮੁਲਤਵੀ ਕਰਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ|
ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਇਹ ਚੋਣ ਕਰਵਾਉਣ ਲਈ ਚਾਰ ਹਫਤਿਆਂ ਦਾ ਸਮਾਂ ਦਿਤਾ ਸੀ, ਜਿਸਦਾ ਅੱਜ ਆਖਰੀ ਦਿਨ ਸੀ ਪਰ ਇਸ ਆਖਰੀ ਦਿਨ ਵੀ ਪ੍ਰਸ਼ਾਸ਼ਨ ਨੇ ਇਹ ਚੋਣ ਮੁਲਤਵੀ ਕਰਕੇ ਸਿੱਧਾ ਅਦਾਲਤ ਦੇ ਹੁਕਮਾਂ ਦੀ ਤੌਹੀਣ ਕੀਤੀ ਹੈ| ਇਸ ਮੌਕੇ ਇਕੱਠੇ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਭਾਰੀ ਨਾਰ੍ਹੇਬਾਜੀ ਕੀਤੀ|

Leave a Reply

Your email address will not be published. Required fields are marked *