ਲਾਲ ਬਹਾਦਰ ਸ਼ਾਸਤਰੀ ਦੀ 53ਵੀਂ ਸਲਾਨਾ ਬਰਸੀ ਮਨਾਈ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਵਿਖੇ ਸਕੂਲ ਦੀ ਮੈਨੇਜਮੈਂਟ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ 53ਵੀਂ ਸਲਾਨਾ ਬਰਸੀ ਪੂਰੀ ਸ਼ਰਧਾ ਨਾਲ ਮਨਾਈ ਗਈ| ਇਸ ਮੌਕੇ ਤੇ ਸਕੂਲ ਵਿੱਚ ਹਵਨ ਤੇ ਸ਼ਾਂਤੀ ਪਾਠ ਕਰਵਾਏ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰ ਬਾਲਾ ਨੇ ਕਿਹਾ ਕਿ ਸਾਨੂੰ ਸ਼ਾਸਤਰੀ ਜੀ ਦੇ ਰਾਹ ਤੇ ਚਲਣਾ ਚਾਹੀਦਾ ਹੈ| ਸਾਨੂੰ ਉਹਨਾਂ ਵਾਂਗ ਹੀ ਸੱਚਾ ਸੁੱਚਾ ਜੀਵਨ ਜੀਉਣਾ ਚਾਹੀਦਾ ਹੈ| ਸਕੂਲ ਦੇ ਵਿਦਿਆਰਥੀਆਂ ਨੇ ਸ਼ਾਸਤਰੀ ਜੀ ਦੇ ਜੀਵਨ ਨਾਲ ਸੰਬੰਧਿਤ ਭਾਸ਼ਣ, ਕਵਿਤਾਵਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ| ਇਸ ਮੌਕੇ ਸਕੂਲ ਦੇ ਮੈਨੇਜਰ ਸ਼੍ਰੀ ਰਜਨੀਸ਼ ਕੁਮਾਰ ਨੇ ਸ਼ਾਸਤਰੀ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ ਕਿ ਕਿਸ ਤਰ੍ਹਾਂ ਸ਼ਾਸਤਰੀ ਜੀ ਦਾ ਜਨਮ ਇੱਕ ਸਾਧਾਰਨ ਜਿਹੇ ਪਰਿਵਾਰ ਵਿੱਚ ਹੋਇਆ ਅਤੇ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ 09 ਜੂਨ 1964 ਨੂੰ ਪਹੁੰਚੇ| ਉਹਨਾਂ ਕਿਹਾ ਕਿ ਸਾਨੂੰ ਸ਼ਾਸਤਰੀ ਜੀ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ|

Leave a Reply

Your email address will not be published. Required fields are marked *