ਲਾਲ ਬੱਤੀ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਦੇ ਚਲਾਨ ਕੀਤੇ

ਐਸ. ਏ. ਐਸ ਨਗਰ, 1 ਜੂਨ (ਸ.ਬ.) ਮੁਹਾਲੀ ਏਅਰਪੋਰਟ ਰੋਡ ਤੇ ਐਰੋਸਿਟੀ ਦੀਆਂ ਨਵੀਆਂ ਲਗਾਈਆਂ ਟ੍ਰੈਫਿਕ ਲਾਈਟਾਂ ਨੇੜੇ ਟ੍ਰੈਫਿਕ ਪੁਲੀਸ ਵੱਲੋਂ ਨਾਕਾ ਲਗਾ ਕੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੀਤੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਜੋਨ-3 ਦੇ ਇੰਚਾਰਜ਼ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਏਅਰੋਪਰਟ ਰੋਡ ਤੇ ਐਰੋਸਿਟੀ ਦੇ ਕੋਲ ਲੱਗੀਆਂ ਟ੍ਰੈਫਿਕ ਲਾਈਟਾਂ ਪਾਰ ਕਰਨ ਵੇਲੇ ਲੋਕ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ ਤੇ ਅਕਸਰ ਲਾਲ ਬੱਤੀ ਪਾਰ ਕਰ ਜਾਂਦੇ ਹਨ| ਜਿਸ ਕਰਕੇ ਇਨ੍ਹਾਂ ਟ੍ਰੈਫਿਕ ਲਾਈਟਾਂ ਤੇ 2-3 ਹਾਦਸੇ ਵੀ ਹੋ ਚੁਕੇ ਹਨ| ਜਿਸ ਕਰਕੇ ਟ੍ਰੈਫਿਕ ਪੁਲੀਸ ਨੇ ਇਨ੍ਹਾਂ ਲਾਈਟਾਂ ਤੇ ਨਾਕਾ ਲਗਾਇਆ ਹੈ ਅਤੇ ਕਈ ਲੋਕਾਂ ਦੇ, ਜਿਹੜੇ ਕਿ ਰੈਡ ਲਾਈਟਾਂ ਪਾਰ ਕਰ ਗਏ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਚਲਾਨ ਕੱਟੇ ਗਏ| ਇਸ ਦੌਰਾਨ ਕਈਆਂ ਦੇ ਸੀਟ ਬੈਲਟ ਦੇ ਚਲਾਨ ਵੀ ਕੱਟੇ ਗਏ| ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ|
ਇਸ ਮੌਕੇ ਟ੍ਰੈਫਿਕ ਜੋਨ-3 ਦੇ ਨਾਲ ਉਨ੍ਹਾਂ ਦੀ ਟੀਮ ਸੁਰਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਮਹਿਲਾ ਕਾਉਂਸਟੇਬਲ, ਹਰਜੀਤ ਕੌਰ ਅਤੇ ਰਜਿੰਦਰ ਕੌਰ ਮੌਜੂਦ ਸਨ|

Leave a Reply

Your email address will not be published. Required fields are marked *