ਲਾਵਾਰਸ ਪਿਕਅੱਪ ਵਿੱਚੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ

ਜੈਪੁਰ, 3 ਫਰਵਰੀ (ਸ.ਬ.) ਰਾਜਸਥਾਨ ਪੁਲੀਸ ਨੇ ਕਰੌਲੀ ਜ਼ਿਲੇ ਦੇ ਨਾਗੰਲਾ ਥਾਣਾ ਖੇਤਰ ਵਿੱਚ ਇਕ ਪਿਕਅੱਪ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਹਨ| ਨਾਗੰਲਾ ਥਾਣਾ ਅਧਿਕਾਰੀ ਰਾਜੋਲੀ ਸਿੰਘ ਨੇ ਦੱਸਿਆ ਕਿ ਮੁਖਬਿਰ ਦੀ ਸੂਚਨਾ ਤੇ ਪੁਲੀਸ ਨੇ ਬੀਤੀ ਦੇਰ ਸ਼ਾਮ ਖਨਨ ਖੇਤਰ ਵਿੱਚ ਖੜ੍ਹੀ ਇਕ ਬਿਨਾਂ ਨੰਬਰ ਵਾਲੀ ਪਿਕਅੱਪ ਦੀ ਤਲਾਸ਼ੀ ਤਾਂ ਉਸ ਵਿੱਚੋਂ 100 ਕਿਲੋ ਅਮੋਨੀਅਮ ਨਾਈਟਰੇਟ, 400 ਜਿਲੇਟੀਨ ਛੜਾਂ, 10 ਹਜ਼ਾਰ ਫੁੱਟ ਡੇਟੋਰੇਟਰ ਵਾਇਰ ਅਤੇ 8 ਬਲਾਸਟ ਕੈਪਸੂਲ ਬਰਾਮਦ ਕੀਤੇ| ਪੁਲੀਸ ਦਾ ਅਨੁਮਾਨ ਹੈ ਕਿ ਇਹ ਵਿਸਫੋਟਕ ਖਨਨ ਖੇਤਰ ਦੇ ਉਪਯੋਗ ਲਈ ਲਿਜਾਈ ਜਾ ਰਹੀ ਹੋਵੇਗੀ| ਪੁਲੀਸ ਨੇ ਪਿਕਅੱਪ ਨੂੰ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *