ਲਾਵਾਰਸ ਬੱਚੀ ਯਾਦਵਿੰਦਰਾ ਪੂਰਨ ਬਾਲ ਨਿਕੇਤਨ, ਪਟਿਆਲਾ ਨੂੰ ਸੌਂਪੀ

ਐਸ.ਏ.ਐਸ ਨਗਰ, 6 ਅਪ੍ਰੈਲ (ਸ.ਬ.) ਪਿੰਡ ਸੈਣੀ ਮਾਜਰਾ ਕੋਲ ਸੜਕ ਕਿਨਾਰੇ ਲੋਕਾਂ ਨੂੰ ਇੱਕ ਨਵਜਾਤ ਬੱਚੀ ਲਾਰਾਰਿਸ ਅਵਸਥਾ ਵਿੱਚ ਮਿਲੀ, ਜਿਸ ਨੂੰ ਇੱਕ ਜਿੰਮੇਵਾਰ ਨਾਗਰਿਕ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਵਿੱਚ ਦਾਖਿਲ ਕਰਵਾਇਆ ਗਿਆ| ਇਸ ਸਬੰਧੀ ਜਾਣਕਰੀ ਦਿੰਦਿਆਂ ਜਿਲਾ੍ਹ ਬਾਲ ਸੁਰੱਖਿਆ ਅਫਸਰ, ਐਸ.ਏ.ਐਸ. ਨਗਰ ਨਵਪ੍ਰੀਤ ਕੌਰ ਨੇ ਦੱਸਿਆ ਕਿ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਸੰਸਥਾ ਦੇ ਚੇਅਰਮੈਨ ਡਾ. ਹਰਮਿੰਦਰ ਸਿੰਘ ਵੱਲੋਂ ਬੱਚੀ ਸਬੰਧੀ ਜਾਣਕਾਰੀ ਖਰੜ ਥਾਣਾ ਸਿਟੀ ਵਿੱਚ ਦਿੱਤੀ ਗਈ| ਇਸ ਉੰਪਰੰਤ ਜਿਲਾ੍ਹ ਬਾਲ ਸੁਰੱਖਿਆ ਯੂਨਿਟ ਦੇ ਮੁਲਾਜਮਾਂ ਵੱਲੋਂ ਸੰਸਥਾ ਵਿੱਚ ਜਾ ਕੇ ਬੱਚੀ ਦੀ ਸਿਹਤ ਸਬੰਧੀ ਅਤੇ ਹੋਰ ਜਾਣਕਾਰੀ ਲਈ ਗਈ| ਬੱਚੀ ਨੂੰ ਬਾਲ ਭਲਾਈ ਕਮੇਟੀ, ਐਸ.ਏ.ਐਸ. ਨਗਰ ਕੋਲ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ, ਸ਼ੀ ਗੁਲਸ਼ਨ ਰਾਇ, ਮੈਂਬਰ ਪਰਮਜੀਤ ਕੌਰ ਅਤੇ ਸ਼੍ਰੀ ਸੁਨੀਤ ਸਿੰਘੀ ਦੇ ਹੁਕਮਾਂ ਤਹਿਤ ਬੱਚੀ ਨੂੰ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਯਾਦਵਿੰਦਰਾ ਪੂਰਨ ਬਾਲ ਨਿਕੇਤਨ , ਪਟਿਆਲਾ ਦੀ ਚੇਅਰਪਰਸਨ ਸ਼੍ਰੀਮਤੀ ਉਰਮਿਲਾ ਪੂਰੀ ਦੇ ਸਪੁਰਦ ਕੀਤਾ ਗਿਆ|
ਇਸ ਮੌਕੇ ਤੇ ਜਿਲਾ੍ਹ ਬਾਲ ਸੁਰੱਖਿਆ ਯੂਨਿਟ ਤੋਂ ਸ਼੍ਰੀਮਤੀ ਯਾਦਵਿੰਦਰ ਕੌਰ ਪ੍ਰੋਟੈਕਸ਼ਨ ਅਫਸਰ, ਮੋਹਿਤਾ ਵਰਮਾ ਪ੍ਰੋਟੈਕਸ਼ਨ ਅਫਸਰ, ਕਿਰਨਪਾਲ ਕੌਰ ਕਾਊਂਸਲਰ ਅਤੇ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਦੇ ਚੇਅਰਮੈਨ ਡਾ. ਹਰਮਿੰਦਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *