ਲਾਵਾਰਿਸ ਮ੍ਰਿਤਕ ਦੇਹ ਸਿਵਲ ਹਸਪਤਾਲ ਵਿੱਚ ਰੱਖੀ

ਖਰੜ, 9 ਨਵੰਬਰ (ਸ.ਬ.) ਖਰੜ ਥਾਣਾ ਸਿਟੀ ਦੀ ਪੁਲੀਸ ਨੇ ਇੱਕ ਲਾਵਾਰਸ ਵਿਅਕਤੀ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਰੱਖੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਖਰੜ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਵਿਕਰਮ ਪੁੱਤਰ ਖੁਸ਼ ਲਾਲ ਉਮਰ 52 ਸਾਲ, ਵਾਸੀ ਸਨੀ ਇਨਕਲੇਵ ਸੈਕਟਰ-125 ਖਰੜ ਵਜੋਂ ਹੋਈ ਹੈ ਪਰ ਇਸ ਦੀ ਮ੍ਰਿਤਕ ਦੇਹ ਲੈਣ ਲਈ ਕੋਈ ਵੀ ਵਾਰਸ ਨਹੀਂ ਆਇਆ| ਇਸ ਵਿਅਕਤੀ ਦੀ ਮ੍ਰਿਤਕ ਦੇਹ ਲੈਣ ਸਬੰਧੀ ਥਾਣਾ ਸਿਟੀ ਖਰੜ ਨਾਲ ਸੰਪਰਕ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *