ਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ, ਲੱਖਾਂ ਦੀ ਮਸ਼ੀਨਰੀ ਅਤੇ ਸਾਮਾਨ ਸੜ ਕੇ ਹੋਇਆ ਸੁਆਹ

ਭਿਵਾਨੀ, 22 ਦਸੰਬਰ (ਸ.ਬ.) ਬੀਤੀ ਦੇਰ ਰਾਤ ਦਾਦਰੀ ਗੇਟ ਢਾਣਾ ਰੋਡ ਸਥਿਤ ਇਕ ਪਲਾਸਟਿਕ ਫੈਕਟਰੀ ਵਿੱਚ ਅਣਪਛਾਤੇ ਕਾਰਨਾਂ ਕਰ ਕੇ ਲੱਗੀ ਅੱਗ ਨਾਲ ਲੱਖਾਂ ਦੀ ਮਸ਼ੀਨਰੀ ਅਤੇ ਸਾਮਾਨ ਸੜ ਕੇ ਸੁਆਹ ਹੋ ਗਿਆ| ਫੈਕਟਰੀ ਮਾਲਕ ਨੂੰ ਘਟਨਾ ਦੀ ਸੂਚਨਾ ਗੁਆਂਢੀਆਂ ਨੇ ਦਿੱਤੀ| ਸੂਚਨਾ ਮਿਲਦੇ ਹੀ ਫੈਕਟਰੀ ਮਾਲਕ ਮੌਕੇ ਤੇ ਪੁੱਜਿਆ ਤਾਂ ਗੁਆਂਢੀ ਅੱਗ ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਸਨ| ਫੈਕਟਰੀ ਮਾਲਕ ਦੇ ਪੁੱਜਣ ਤੋਂ ਪਹਿਲਾਂ ਹੀ ਗੁਆਂਢੀਆਂ ਨੇ ਅੱਗ ਦੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦੇ ਦਿੱਤੀ ਸੀ| ਸੂਚਨਾ ਮਿਲਦੇ ਹੀ ਫਾਇਰ  ਬ੍ਰਿਗੇਡ ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਤੇ ਕਾਬੂ ਪਾਉਣਾ ਸੁਰੂ ਕਰ ਦਿੱਤਾ| ਪ੍ਰਦੀਪ ਨੇ ਦੱਸਿਆ ਕਿ ਢਾਣਾ ਰੋਡ ਗਲੀ ਨੰਬਰ 12 ਵਿੱਚ ਉਨ੍ਹਾਂ ਦੇ ਭਰਾ ਦੀ ਵਿਸ਼ਵਕਰਮਾ ਇੰਡਸਟਰੀਜ਼ ਦੇ ਨਾਂ ਨਾਲ ਪਲਾਸਟਿਕ ਦਾ ਨਿਵਾਰ ਬਣਾਉਣ ਦੀ ਫੈਕਟਰੀ ਹੈ| ਉਨ੍ਹਾਂ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਫੈਕਟਰੀ ਵਿੱਚ ਅੱਗ ਲੱਗੀ ਹੋਈ ਹੈ| ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪੁੱਜੇ ਤਾਂ ਫੈਕਟਰੀ ਸੜ ਰਹੀ ਸੀ|
ਉਨ੍ਹਾਂ ਦੱਸਿਆ ਕਿ ਫਾਇਰ  ਬ੍ਰਿਗੇਡ ਵਿਭਾਗ ਦੀਆਂ 2 ਗੱਡੀਆਂ ਮੌਕੇ ਤੇ ਪੁੱਜ ਗਈਆਂ ਸਨ| ਪ੍ਰਦੀਪ ਨੇ ਦੱਸਿਆ ਕਿ ਕਰੀਬ 2 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ| ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਫੈਕਟਰੀ ਵਿੱਚ ਮਸ਼ੀਨਰੀ, ਲੱਖਾਂ ਦਾ ਕੱਚਾ ਅਤੇ ਤਿਆਰ ਮਾਲ ਅਤੇ ਬਿਲਡਿੰਗ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ|

Leave a Reply

Your email address will not be published. Required fields are marked *