ਲਾਸ ਏਂਜਲਸ ਵਿੱਚ ਸਕੂਲ ਬੱਸ ਵਿੱਚ ਲੱਗੀ ਅੱਗ, ਸਾਰੇ ਬੱਚੇ ਸੁਰੱਖਿਅਤ

ਲਾਸ ਏਂਜਲਸ , 8 ਮਾਰਚ (ਸ.ਬ.) ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿੱਚ ਇਕ ਸਕੂਲ ਬੱਸ ਵਿੱਚ ਅੱਗ ਲੱਗ ਗਈ| ਚੰਗੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੇ 23 ਬੱਚੇ ਸੁਰੱਖਿਅਤ ਹਨ|
ਫਾਇਰ ਵਿਭਾਗ ਦੀ ਬੁਲਾਰਾ ਮਾਰਗ੍ਰੇਟ ਨੇ ਦੱਸਿਆ ਕਿ ਵੁੱਡਲੈਂਡ ਹਿੱਲਜ਼ ਦੇ ਫਰੀ-ਵੇਅ 101 ਤੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ 1.41 ਮਿੰਟ ਤੇ ਬੱਸ ਨੂੰ ਅੱਗ ਲੱਗ ਗਈ|
ਲਾਸ ਏਂਜਲਸ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਨੇ ਸਕੂਲ ਦੀ ਬੱਸ ਵਿੱਚੋਂ ਧੂੰਆਂ ਨਿਕਲਦੇ ਦੇਖਿਆ ਤਾਂ ਉਸ ਨੇ ਬੱਸ ਨੂੰ ਸਾਈਡ ਤੇ ਰੋਕਿਆ ਅਤੇ ਬੱਸ ਵਿੱਚ ਸਵਾਰ 4 ਨਾਬਾਲਗਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ|
ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ| ਇਸ ਹਾਦਸੇ ਤੋਂ ਮਗਰੋਂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ| ਨਿਊਜ਼ ਚੈਨਲਾਂ ਤੇ ਦਿਖਾਈ ਜਾ ਰਹੀ ਫੁਟੇਜ਼ ਵਿਚ ਬੱਸ ਸੜਦੀ ਹੋਈ ਨਜ਼ਰ ਆ ਰਹੀ ਹੈ| ਅਧਿਕਾਰੀਆਂ ਨੇ ਦੱਸਿਆ ਕਿ ਬੱਸ ਇਕ ਪ੍ਰਾਈਵੇਟ ਸਕੂਲ ਦੀ ਸੀ|

Leave a Reply

Your email address will not be published. Required fields are marked *