ਲਾਸ ਵੇਗਾਸ ਵਿੱਚ ਅਮਰੀਕੀ ਐਫ-16 ਹਾਦਸਾਗ੍ਰਸਤ, 2 ਦਿਨਾਂ ਵਿੱਚ ਤੀਜਾ ਹਾਦਸਾ

ਵਾਸ਼ਿੰਗਟਨ, 5 ਅਪ੍ਰੈਲ (ਸ.ਬ.) ਲਾਸ ਵੇਗਾਸ ਨੇੜੇ ਇਕ ਅਮਰੀਕੀ ਐਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਪਿਛਲੇ 2 ਦਿਨਾਂ ਵਿਚ ਹਾਦਸਾਗ੍ਰਸਤ ਹੋਇਆ ਇਹ ਤੀਜਾ ਅਮਰੀਕੀ ਫੌਜੀ ਜਹਾਜ਼ ਹੈ| ਹਵਾਈ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਨੇਵਾਡਾ ਵਿਚ ਨੇਲੀਸ ਹਵਾਈ ਸੈਨਾ ਅੱਡੇ ਨਾਲ ਜੁੜਿਆ ਏਅਰ ਫੋਰਸ ਐਫ-16 ਸਵੇਰੇ 10 ਵੱਜ ਕੇ 30 ਮਿੰਟ ਤੇ ਨੇਵਾਡਾ ਦੇ ‘ਟੈਸਟ ਐਂਡ ਟਰੇਨਿੰਗ ਰੇਂਜ’ ਵਿਚ ਨਿਯਮਿਤ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ|
ਉਸ ਨੇ ਕਿਹਾ ਕਿ ਪਾਇਲਟ ਦੀ ਹਾਲਤ ਦੇ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਹੈ| ਪਿਛਲੇ 2 ਦਿਨਾਂ ਵਿਚ ਇਹ ਤੀਜਾ ਅਮਰੀਕੀ ਫੌਜੀ ਜਹਾਜ਼ ਹੈ ਜੋ ਹਾਦਸੇ ਦਾ ਸ਼ਿਕਾਰ ਹੋਇਆ ਹੈ| ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਇਕ ਮਰੀਨ ਕੋਰਪ ਸੀ.ਐਚ-53 ਈ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ ਸੀ| ਹਾਦਸੇ ਦੇ ਸਮੇਂ ਉਸ ਵਿਚ 4 ਵਿਅਕਤੀ ਸਵਾਰ ਸਨ ਅਤੇ ਸਾਰਿਆਂ ਦੇ ਮਾਰੇ ਜਾਣ ਦਾ ਸ਼ੱਕ ਹੈ| ਉਥੇ ਹੀ ਜਿਬੂਤੀ ਵਿਚ ਇਕ ਮਰੀਨ ਏ.ਵੀ-8 ਹੈਰਿਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ| ਅਮਰੀਕੀ ਜਲ-ਸੈਨਾ ਬਲਾਂ ਦੇ ਮੱਧ ਕਮਾਨ ਨੇ ਕਿਹਾ ਕਿ ਡਾਕਟਰ ਮੁਤਾਬਕ ਪਾਇਲਟ ਖਤਰੇ ਤੋਂ ਬਾਹਰ ਹੈ|

Leave a Reply

Your email address will not be published. Required fields are marked *