ਲਾ-ਲਿਗਾ ਵਿੱਚ 400 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਮੇਸੀ|

ਬਾਰਸੀਲੋਨਾ, 14 ਜਨਵਰੀ (ਸ.ਬ.) ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨਿਲ ਮੇਸੀ ਨੇ ਏਬਾਰ ਖਿਲਾਫ ਬਾਰਸੀਲੋਨਾ ਦੀ ਜਿੱਤ ਵਿਚ ਲਾ ਲਿਗਾ ਵਿਚ ਆਪਣਾ 400ਵਾਂ ਗੋਲ ਕੀਤਾ| ਉਹ ਲਾ ਲਿਗਾ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਪਹਿਲਾਂ ਹੀ ਹਨ ਅਤੇ ਉਸ ਨੇ ਹੁਣ ਆਪਣਾ ਇਹ ਚੋਟੀ ਸਥਾਨ ਪੱਕਾ ਕਰ ਲਿਆ ਹੈ| ਬਾਰਸੀਲੋਨਾ ਨੇ ਇਹ ਮੈਚ 3-0 ਨਾਲ ਜਿੱਤਿਆ ਜਿਸ ਵਿਚ ਲੁਈ ਸੁਆਰੇਜ ਨੇ 2 ਗੋਲ ਕੀਤੇ| ਬਾਰਸੀਲੋਨਾ ਦੇ ਕੋਚ ਅਰਨੇਸਟੋ ਵਾਲਵਰਡੇ ਨੇ ਕਿਹਾ, ”ਮੇਸੀ ਬਿਹਤਰੀਨ ਖਿਡਾਰੀ ਹੈ ਕਿਉਂਕਿ ਉਹ ਸਿਰਫ ਗੋਲ ਹੀ ਨਹੀਂ ਕਰਦਾ ਸਗੋਂ ਮਾਹੌਲ ਵੀ ਬਣਾਉਂਦਾ ਹੈ| ਉਸ ਦੇ ਗੋਲਾਂ ਦੀ ਗਿਣਤੀ ਦੇਖ ਕੇ ਲਗਦਾ ਹੈ ਹੈ ਕਿ ਦੂਜੀ ਦੁਨੀਆ ਤੋਂ ਆਇਆ ਹੈ|

Leave a Reply

Your email address will not be published. Required fields are marked *