ਲਿਟਲ ਐਂਜਲ ਸਕੂਲ ਨੇ ਮਨਾਇਆ ਸਾਲਾਨਾ ਉਤਸਵ

ਜੀਕਰਪੁਰ, 27 ਦਸੰਬਰ (ਸ.ਬ.) ਲਿਟਲ ਐਜਲ ਸਕੂਲ ਜੀਰਕਪੁਰ ਨੇ ਆਪਣਾ ਸਾਲਾਨਾ ਉਤਸਵ ਏਕਸੁਬ੍ਰੌਸ 2017 ਧੂਮ ਧੜਾਕੇ ਨਾਲ ਮਨਾਇਆ| ਰਿਟਾਇਰਡ ਮੇਜਰ ਜਨਰਲ ਪੁਸ਼ਪਿੰਦਰ ਸਿੰਘ ਮੁੱਖ ਮਹਿਮਾਣ ਹਾਜਰ ਹੋਏ| ਉਨ੍ਹਾਂ ਨੇ 1971 ਦੇ ਵਿੱਚ ਭਾਰਤ ਪਾਕਿ ਯੁੱਧ ਨੂੰ ਕਰਦੇ ਹੋਏ ਦੱਸਿਆ ਕਿ 16 ਦਸੰਬਰ ਨੂੰ ਭਾਰਤ ਵਿੱਚ ਵਿਜੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਉਨ੍ਹਾਂ ਨੇ ਦੀਪ ਜਲਾ ਕੇ ਉਤਸਵ ਨੂੰ ਸ਼ੁਰੂ ਕੀਤਾ|
ਸਕੂਲ ਦੀ ਪ੍ਰਿੰਸੀਪਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਬੱਚਿਆਂ ਨੂੰ ਪੁਰਸਕਾਰ ਦਿੱਤੇ| ਸਰਸਵਤੀ ਵੰਦਨਾ ਦੇ ਨਾਲ ਨਾਲ ਕਈ ਹੋਰ ਗਾਣਿਆਂ ਤੇ ਬੱਚਿਆਂ ਨੇ ਆਪਣੇ ਜੋਹਰ ਦਿਖਾਏ| ਪੰਜਾਬ ਦੀ ਸੰਸਕ੍ਰਿਤੀ ਦੀ ਪਹਿਚਾਨ ਭੰਗੜਾ ਅਤੇ ਗਿੱਧਾ ਸ਼ਾਲਦਾਰ ਤਰੀਕੇ ਨਾਲ ਪੇਸ਼ ਕੀਤਾ| ਦੇਸ਼ ਭਗਤੀ ਨਾਲ ਭਰਿਆ ਨਾਚ ਵੰਦੇ ਮਾਤਰਮ ਦਰਸਾਇਆ ਗਿਆ| ਸਮਾਰੋਹ ਦੇ ਅੰਤ ਵਿੱਚ ਇੱਕ ਸੁੰਦਰ ਸੰਦੇਸ਼ ਦਿੱਤਾ ਗਿਆ|

Leave a Reply

Your email address will not be published. Required fields are marked *