ਲਿਬਨਾਨ-ਸੀਰੀਆ ਸਰਹੱਦ ਤੇ ਸੀਰੀਆਈ ਫੌਜ ਵਲੋਂ ਵਿਦਰੋਹੀਆਂ ਤੇ ਹਮਲਾ

ਬੇਰੂਤ, 21 ਜੁਲਾਈ (ਸ.ਬ.) ਲਿਬਨਾਨੀ ਗਰੁੱਪ ਹਿਜਬੁੱਲਾ ਅਤੇ ਸੀਰੀਆ ਦੀ ਫੌਜ ਨੇ ਅੱਜ ਸੀਰੀਆ-ਲਿਬਨਾਨ ਦੇ ਸੀਮਾਵਰਤੀ ਇਲਾਕਿਆਂ ਵਿੱਚ ਵਿਦਰੋਹੀਆਂ ਦੇ ਖਿਲਾਫ ਜ਼ੋਰਦਾਰ ਅਭਿਆਨ ਦੀ ਸ਼ੁਰੂਆਤ ਕੀਤੀ| ਰਾਸ਼ਟਰਪਤੀ ਬਸ਼ਰ-ਅਲ-ਅਸਾਦ ਦੇ ਸਮਰਥਨ ਵਾਲੇ ਫੌਜੀ ਗੱਠ-ਜੋੜ ਦੇ ਕਮਾਂਡਰ ਨੇ ਇਹ ਜਾਣਕਾਰੀ ਦਿੱਤੀ ਹੈ| ਕਮਾਂਡਰ ਨੇ ਕਿਹਾ ਕਿ ਜੁਰੋਦ ਅਰਸਲ ਅਤੇ ਪੱਛਮੀ ਕਾਲਾਮੋਨ ਇਲਾਕਿਆਂ ਦੇ ਸੀਮਾਵਰਤੀ ਖੇਤਰ ਵਿੱਚ ਵਿਦਰੋਹੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਅਭਿਆਨ ਚਲਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *