ਲਿੰਗ ਅਨੁਪਾਤ ਸੁਧਾਰ ਅਤੇ ਭਰੂਣ ਹੱਤਿਆ ਰੋਕੂ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 31 ਮਾਰਚ (ਸ.ਬ.) ਅੱਜ ਪਿੰਡ ਕੰਬਾਲਾ ਵਿਖੇ ਮੁਹਾਲੀ ਵੈਲਫੇਅਰ ਸੁਸਾਇਟੀ ਵਲੋਂ ਔਰਤਾਂ ਅਤੇ ਬੇਟੀਆਂ ਨੂੰ ਜਾਗਰੂਕ ਕਰਨ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਡੀ ਆਰ ਪ੍ਰਾਸ਼ਰ ਸਾਬਕਾ ਜੋਨਲ ਡਾਇਰੈਕਟਰ ਕੇਂਦਰੀ ਮਜਦੂਰ ਸੰਘ ਬੋਰਡ ਨੇ ਕਿਹਾ ਕਿ ਲੜਕੀਆਂ ਦੀ ਜ਼ਿਲ੍ਹੇ ਵਾਰ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਜਦੋਂਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਜਾ ਰਹੀਆਂ ਹਨ| ਭਾਵੇਂ ਇਹ         ਖੇਤਰ ਸਿਹਤ, ਵਿਦਿਆ, ਸੁਰੱਖਿਆ ਸੈਨਾਵਾਂ ਅਤੇ ਪੁਲਾੜ ਜਾਂ ਏਅਰ ਫੋਰਸ ਦਾ ਵੀ ਹੈ, ਸਾਡੀਆਂ ਬਚੀਆਂ ਹਰ          ਖੇਤਰ ਵਿੱਚ ਤਰੱਕੀ ਕਰ ਰਹੀਆਂ ਹਨ| ਭਾਵੇਂ ਕਿ ਲਿੰਗ ਅਨੁਪਾਤ ਸੁਧਾਰ ਦੀ ਰਫਤਾਰ ਮੱਧਮ ਗਤੀ ਨਾਲ ਚੱਲ ਰਹੀ ਹੈ ਇਸ ਵਿੱਚ ਹੋਰ ਸੁਧਾਰ ਕਰਨ ਦੀ ਲੋੜ ਹੈ| ਸਰਕਾਰ ਵਲੋਂ ਅਤੇ ਸਮਾਜ ਸੇਵੀ ਸੰਗਠਨਾਂ ਵਲੋਂ ਸਿਰ ਤੋੜ ਉਪਰਾਲੇ ਕੀਤੇ ਜਾ ਰਹੇ ਹਨ| ਇਸ ਮੌਕੇ ਡਾ. ਪ੍ਰੀਤਮ ਸਿੰਘ ਵਲੋਂ ਪੀ.ਐਨ.ਡੀ.ਐਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਜੱਚਾ-ਬੱਚਾ ਕੇਂਦਰਾਂ ਬਾਰੇ ਅਤੇ ਸਿਹਤ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸਮਾਜ ਵਿੱਚ ਗਲਤ ਤਰੀਕਿਆਂ ਨਾਲ ਹੋ ਰਹੇ ਭਰੂਣ ਹੱਤਿਆ ਨੂੰ ਰੋਕਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਪੇਸ਼ ਕੀਤੇ ਗਏ| ਔਰਤਾਂ ਨੂੰ ਭਰੂਣ ਹੱਤਿਆ ਅਤੇ ਲਿੰਗ ਸੁਧਾਰ ਬਾਰੇ ਇੱਕ ਨਾਟਕ  ਚਾਲੀ ਕਿਲਿਆਂ ਦਾ ਵਾਰਸ ਪੇਸ਼ ਕੀਤਾ ਗਿਆ| ਪਿੰਡ ਦੇ ਸਰਪੰਚ ਜਗੀਰ ਸਿੰਘ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ| ਇਸ ਕੈਂਪ ਦੇ ਅੰਤ ਵਿੱਚ  ਰਾਜਿੰਦਰ ਸਿੰਘ ਬਾਹੀਆ ਵਲੋਂ ਗ੍ਰਾਮ ਪੰਚਾਇਤ ਅਤੇ ਕੈਂਪ ਵਿੱਚ ਸ਼ਾਮਲ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ| ਇਸ ਕੈਂਪ ਵਿੱਚ 200 ਦੇ ਲਗਭਗ ਮਹਿਲਾਵਾਂ ਨੇ ਭਾਗ ਲਿਆ|

Leave a Reply

Your email address will not be published. Required fields are marked *