ਲੀਕ ਕਰ ਰਹੀਆਂ ਪਾਣੀ ਵਾਲੀਆਂ ਪਾਈਪਾਂ ਠੀਕ ਕਰਨ ਦੀ ਮੰਗ

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਸਥਾਨਕ ਫੇਜ਼ 9 ਵਿੱਚ ਪੀ ਸੀ ਏ ਸਟੇਡੀਅਮ ਨੇੜੇ ਪੁੱਲ ਉਪਰ ਲਗੀਆਂ ਪਾਣੀ ਦੀਆਂ ਪਾਈਪਾਂ ਲੀਕ ਕਰ ਰਹੀਆਂ ਹਨ ਜਿਸ ਕਾਰਨ ਜਿੱਥੇ ਬਹੁਮੁੱਲੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਉੱਥੇ ਸੜਕ ਉਪਰ ਪਾਣੀ ਖੜ੍ਹਾ ਹੋ ਜਾਣ ਨਾਲ ਲੋਕਾਂ ਦੇ ਵਾਹਨ ਸਲਿਪ ਹੋਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ|
ਸਮਾਜ ਸੇਵੀ ਆਗੂ ਕਰਨਲ ਟੀ ਬੀ ਐਸ ਬੇਦੀ ਨੇ ਦੱਸਿਆ ਕਿ ਪਾਣੀ ਵਾਲੀਆਂ ਇਹ ਪਾਈਪਾਂ ਪਿਛਲੇ ਲੰਬੇ ਸਮੇਂ ਤੋਂ ਲੀਕ ਕਰ ਰਹੀਆਂ ਹਨ, ਜਿਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ| ਇਹਨਾਂ ਪਾਈਪਾਂ ਵਿਚੋਂ ਪਾਣੀ ਲੀਕ ਹੋਣ ਕਾਰਨ ਕਾਫੀ ਮਾਤਰਾ ਵਿਚ ਪਾਣੀ ਸੜਕ ਉਪਰ ਆ ਜਾਂਦਾ ਹੈ, ਜਿਸ ਕਰਕੇ ਉਥੇ ਤਿਲਕਣ ਪੈਦਾ ਹੋ ਜਾਂਦੀ ਹੈ| ਉਹਨਾਂ ਮੰਗ ਕੀਤੀ ਕਿ ਪਾਣੀ ਦੀਆਂ ਪਾਈਪਾਂ ਦੀ ਤੁਰੰਤ ਮੁਰਮੰਤ ਕੀਤੀ ਜਾਵੇ ਅਤੇ ਇੱਥੇ ਹੋ ਰਹੀ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ|

Leave a Reply

Your email address will not be published. Required fields are marked *