ਲੀਡਰੀ ਕਰਨ ਲਈ ਨਹੀਂ ਸਗੋਂ ਸਮਾਜ ਸੇਵਾ ਕਰਨ ਲਈ ਕਂੌਸਲਰ ਦੀ ਚੋਣ ਲੜਦਾ ਹਾਂ : ਰਜਿੰਦਰ ਪ੍ਰਸ਼ਾਦ ਸ਼ਰਮਾ ਲਗਾਤਾਰ ਤਿੰਨ ਵਾਰ ਚੋਣ ਜਿਤ ਕੇ ਹੈਟ੍ਰਿਕ ਮਾਰ ਚੁਕੇ ਹਨ ਆਰ ਪੀ ਸ਼ਰਮਾ


ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰ ਵੀ ਸਾਮ੍ਹਣੇ ਆਉਣ ਲੱਗ ਗਏ ਹਨ| ਇਸ ਦੌਰਾਨ ਜਿੱਥੇ ਵੱਖ ਵੱਖ ਵਾਰਡਾਂ ਵਿੱਚ ਕਈ ਨਵੇਂ ਚਿਹਰੇ ਸਾਮ੍ਹਣੇ ਆ ਰਹੇ ਹਨ ਉੱਥੇ ਪਹਿਲਾਂ ਤੋਂ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਕੌਂਸਲਰ ਵੀ ਮੌਦਾਨ ਵਿੱਚ ਹਨ| ਆਉ ਅੱਜ ਤੁਹਾਨੂੰ ਮਿਲਵਾਉਂਦੇ ਹਾਂ ਇੱਕ ਅਜਿਹੇ ਉਮੀਦਵਾਰ ਨਾਲ ਜਿਹੜੇ ਪਹਿਲਾਂ ਵੀ ਲਗਾਤਾਰ ਤਿੰਨ ਵਾਰ ਕੌਂਸਲਰ ਦੀ ਚੋਣ ਜਿੱਤ ਕੇ ਹੈਟ੍ਰਿਕ ਮਾਰ ਚੁੱਕੇ ਹਨ ਅਤੇ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ|  
ਵਾਰਡ ਨੰਬਰ 1, ਫੇਜ 6 ਤੋਂ ਸਿਟਿੰਗ ਕੌਂਸਲਰ ਰਜਿੰਦਰ ਪ੍ਰਸ਼ਾਦ ਸ਼ਰਮਾ ਪਹਿਲਾਂ ਨਗਰ ਕਂੌਸਲ ਅਤੇ ਫਿਰ ਨਗਰ ਨਿਗਮ ਮੁਹਾਲੀ ਵਿੱਚ ਲਗਾਤਾਰ ਤਿੰਨ ਵਾਰ ਕੌਂਸਲਰ ਦੀ ਚੋਣ ਜਿੱਤ ਚੁਕੇ ਹਨ ਅਤੇ ਆਪਣੇ ਵੋਟਰਾਂ ਵਿੱਚ ਉਹਨਾਂ ਦਾ ਇੱਕ ਮਜਬੂਤ ਆਧਾਰ ਹੈ| ਉਹਨਾਂ ਨੇ ਸਾਲ 2000 ਵਿਚ ਵਾਰਡ ਨੰਬਰ 2 ਤੋਂ ਪਹਿਲੀ ਵਾਰ ਆਜਾਦ ਉਮੀਦਵਾਰ ਦੇ ਤੌਰ ਤੇ ਨਗਰ ਕੌਂਸਲ ਮੁਹਾਲੀ ਦੀ ਚੋਣ ਲੜੀ, ਜਿਸ ਵਿਚ ਉਹ ਜੇਤੂ ਰਹੇ ਅਤੇ ਇਕ ਸਾਲ ਤਕ ਨਗਰ ਕਂੌਸਲ ਮੁਹਾਲੀ ਦੇ ਮੀਤ ਪ੍ਰਧਾਨ ਵੀ ਰਹੇ|  ਇਸ ਤੋਂ ਬਾਅਦ ਸਾਲ 2005 ਵਿਚ ਹੋਈਆਂ ਨਗਰ ਕਂੌਸਲ ਮੁਹਾਲੀ ਦੀਆਂ ਚੋਣਾਂ ਵਿਚ ਉਹਨਾਂ ਨੇ ਵਾਰਡ ਨੰਬਰ 2 ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਚੋੜ ਲੜੀ ਅਤੇ ਮੁੜ ਜਿੱਤ ਪ੍ਰਾਪਤ ਕੀਤੀ| ਇਸ ਤੋਂ ਬਾਅਦ ਸਾਲ 2015 ਵਿਚ ਮੁਹਾਲੀ ਨਗਰ ਨਿਗਮ ਬਣਨ ਤੋਂ ਬਾਅਦ ਉਹਨਾਂ ਨੇ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ| 
ਪਿੰਡ ਊਂਟਸਰ ਤਹਿਸੀਲ ਰਾਜਪੁਰਾ, ਜਿਲਾ ਪਟਿਆਲਾ ਦੇ ਜੰਮਪਲ ਸ੍ਰੀ ਸ਼ਰਮਾ ਦੱਸਦੇ ਹਨ ਕਿ ਪਿੰਡ ਵਿਚ ਰਹਿੰਦਿਆਂ ਹੀ ਸਮਾਜ          ਸੇਵਾ ਕਰਨੀ ਆਰੰਭ ਕੀਤੀ ਸੀ ਅਤੇ ਇਹ ਅਮਲ ਹੁਣ ਵੀ ਜਾਰੀ ਹੈ| ਉਹ ਦੱਸਦੇ ਹਨ ਕਿ 1976 ਵਿਚ ਉਹ ਮੁਹਾਲੀ ਆ ਗਏ ਸਨ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਮੁਹਾਲੀ ਵਿਚ ਸਮਾਜ ਸੇਵਾ ਵਿਚ ਸਰਗਰਮ ਹਨ| ਉਹਨਾਂ ਦਸਿਆ ਕਿ ਸਾਲ 2005 ਦੀਆਂ ਚੋਣਾਂ ਵਿਚ ਉਹਨਾਂ ਨੂੰ ਭਾਜਪਾ ਵਲੋਂ ਪਾਰਟੀ ਟਿਕਟ ਦਿਤੀ ਗਈ ਸੀ ਪਰ ਉਹਨਾਂ ਨੇ ਭਾਜਪਾ ਦੀ ਟਿਕਟ ਵਾਪਸ ਕਰਕੇ ਆਜਾਦ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ| ਇਸ ਸਮੇਂ ਸ੍ਰੀ ਸ਼ਰਮਾ ਅਕਾਲੀ ਦਲ ਵਿੱਚ ਹਨ ਅਤੇ ਆਉਣ ਵਾਲੀਆਂ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲੜਨ ਲਈ ਪੂਰੀ ਤਿਆਰੀ ਕਰ ਰਹੇ ਹਨ|
ਸ੍ਰੀ ਸ਼ਰਮਾ ਦਾ ਕਹਿਣਾਂ ਹੈ ਕਿ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਆਪਣੇ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਇਆ ਅਤੇ ਹੁਣ ਤਕ ਉਹ ਆਪਣੇ ਵਾਰਡ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾ ਚੁਕੇ ਹਨ| ਇਸ ਤੋਂ ਇਲਾਵਾ ਆਪਣੇ ਵਾਰਡ ਵਿਚ ਉਹ 33 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈਲ ਵੀ ਲਗਵਾ ਚੁਕੇ ਹਨ ਤਾਂ ਕਿ ਵਾਰਡ ਵਾਸੀਆ ਨੂੰ ਪਾਣੀ ਦੀ  ਤੰਗੀ ਦਾ ਸਾਹਮਣਾ ਨਾ ਕਰਨਾ ਪਵੇ| 
ਉਹਨਾਂ ਵਲੋਂ ਵਾਰਡ ਨੰਬਰ 1 ਵਿਚ ਸ਼ੁਰੂ ਕਰਵਾਏ ਗਏ ਵਿਕਾਸ ਕੰਮ ਅਜੇ ਵੀ ਚਲ ਰਹੇ ਹਨ| ਉਹਨਾਂ ਕਿਹਾ ਕਿ ਵਾਰਡ ਨੰਬਰ 1 ਵਿਚ ਕੋਠੀ ਨੰਬਰ 298 ਦੇ ਸਾਹਮਣੇ ਵਾਲਾ ਪਾਰਕ ਪੂਡਾ ਵਲੋਂ ਨੰਬਰ ਇਕ ਪਾਰਕ ਐਲਾਨਿਆਂ ਹੋਇਆ ਹੈ, ਇਸ ਤੋਂ ਇਲਾਵਾ ਉਹਨਾਂ ਵਲੋਂ ਇਸ ਵਾਰਡ ਦੇ ਹੋਰਨਾਂ ਪਾਰਕਾਂ ਦੀ ਨੁਹਾਰ ਬਦਲਣ ਲਈ ਵੀ ਉਚੇਚੇ ਯਤਨ ਕੀਤੇ ਗਏ ਹਨ| 
ਉਹਨਾਂ ਕਿਹਾ ਕਿ ਉਹ ਲੀਡਰੀ ਲਈ ਕਂੌਸਲਰ ਦੀ ਚੋਣ ਨਹੀਂ ਲੜਦੇ ਸਗੋਂ ਸਿਰਫ ਸਮਾਜ ਸੇਵਾ ਲਈ ਕੌਂਸਲਰ ਦੀ ਚੋਣ ਲੜਦੇ ਹਨ|  ਉਹਨਾਂ ਕਿਹਾ ਕਿ ਉਹ ਆਪਣੇ ਵਾਰਡ ਦੇ ਹਰ ਵਸਨੀਕ ਨੂੰ ਨਿਜੀ ਤੌਰ ਤੇ ਜਾਣਦੇ ਹਨ ਅਤੇ ਸਾਰੇ ਵਾਰਡ ਵਾਸੀਆ ਨਾਲ ਊਹਨਾਂ ਦਾ ਪੂਰਾ ਮਿਲਵਰਤਣ ਹੈ, ਇਹ ਗਲ ਊਹਨਾਂ ਦੀ ਜਿੱਤ ਵਿਚ ਸਹਾਈ ਹੁੰਦੀ ਹੈ| ਲੋਕਾਂ ਦੀ ਸੇਵਾ ਕਰਕੇ ਅਤੇ ਲੋਕਾਂ ਦੇ ਕੰਮ ਕਰਵਾ ਕੇ ਉਹਨਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ| ਲੋਕਾਂ ਦੀ ਸੇਵਾ ਕਰਨਾ ਉਹ ਆਪਣਾ ਫਰਜ ਸਮਝਦੇ ਹਨ ਅਤੇ ਉਹਨਾਂ ਨੇ ਆਪਣੀ ਜਿੰਦਗੀ ਲੋਕ ਸੇਵਾ ਨੂੰ ਸਮਰਪਿਤ ਕੀਤੀ ਹੋਈ ਹੈ| 
ਉਹਨਾਂ ਕਿਹਾ ਕਿ ਉਹ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਆਪਣੇ ਵਾਰਡ ਭਾਵ ਫੇਜ 6 ਵਿਚ ਸੁਰਖਿਆ ਗੇਟ ਲਗਵਾਉਣਾ ਚਾਹੁੰਦੇ ਹਨ ਅਤੇ ਇਹਨਾਂ ਗੇਟਾਂ ਊਪਰ ਸੁਰਖਿਆ ਗਾਰਡ ਤੈਨਾਤ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਸਰਾਰਤੀ ਅਨਸਰ ਅਤੇ ਗੁੰਡੇ ਬਦਮਾਸ ਇਸ ਇਲਾਕੇ ਵਿਚ ਨਾ ਆ ਸਕਣ ਅਤੇ ਇਸ ਵਾਰਡ ਦੇ ਵਸਨੀਕ ਬਿਨਾਂ ਕਿਸੇ ਡਰ ਭੈਅ ਦੇ ਜੀਵਨ ਬਤੀਤ ਕਰ ਸਕਣ| ਇਸਦੇ ਨਾਲ ਹੀ ਊਹਨਾਂ ਵਲੋਂ ਫੇਜ 6 ਦੇ ਚ ੰਡੀਗੜ੍ਹ ਨਾਲ ਲੱੱਗਦੇ ਇਲਾਕੇ ਵਿਚ ਪੱਕੀ ਚਾਰਦਿਵਾਰੀ ਬਣਵਾਉਣ ਦੇ ਯਤਨ ਕੀਤੇ ਜਾਣਗੇ ਤਾਂ ਕਿ ਚੰਡੀਗੜ੍ਹ ਵਾਲੇ ਪਾਸਿਓ ਕੋਈ ਵੀ ਸਮਾਜ ਵਿਰੋਧੀ ਅਨਸਰ ਜਾਂ ਗੁੰਡੇ ਬਦਮਾਸ ਇਸ ਇਲਾਕੇ ਵਿਚ ਨਾ ਆ ਸਕਣ| 
ਸਕਾਈ ਬਿਊਰੋ

Leave a Reply

Your email address will not be published. Required fields are marked *