ਲੀਬੀਆ ਦੇ ਸਮੁੰਦਰੀ ਤਟ ਤੋਂ 5 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ

ਲੀਬੀਆ, 6 ਜਨਵਰੀ (ਸ.ਬ.) ਭੂ ਮੱਧ ਸਾਗਰ ਵਿੱਚ 80 ਪ੍ਰਵਾਸੀਆਂ ਦੇ ਇਕ ਸਮੂਹ ਨੂੰ ਲੈ ਕੇ ਜਾ ਰਹੀ ਕਿਸ਼ਤੀ ਉਲਟ ਗਈ ਸੀ| ਇਸ ਮਗਰੋਂ ਅੱਜ 5 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ| ਲੀਬੀਆ ਦੀ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਇਸ ਦੁਰਘਟਨਾ ਵਿੱਚ ਜਿਊਂਦੇ ਬਚੇ ਵਧੇਰੇ ਲੋਕ ਸੇਨੇਗਲ ਅਤੇ ਬੰਗਲਾਦੇਸ਼ ਦੇ ਨਾਗਰਿਕ ਹਨ| ਜਿਊਂਦੇ ਬਚੇ ਸਾਰੇ ਪ੍ਰਵਾਸੀਆਂ ਨੂੰ ਸ਼ਹਿਰ ਦੇ ਵੱਖ-ਵੱਖ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ| ਸੰਯੁਕਤ ਰਾਸ਼ਟਰ ਦੀ ਸ਼ਰਣਾਰਥੀ ਏਜੰਸੀ ਮੁਤਾਬਕ ਪਿਛਲੇ ਸਾਲ ਲਗਭਗ 5 ਹਜ਼ਾਰ ਪ੍ਰਵਾਸੀਆਂ ਦੀ ਭੂ-ਮੱਧ ਸਾਗਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ|

Leave a Reply

Your email address will not be published. Required fields are marked *