ਲੀਬੀਆ ਵਿਚ ਆਈ. ਐਸ. ਦੇ ਟਿਕਾਣਿਆਂ ਤੇ ਕੀਤੇ ਗਏ ਅਮਰੀਕੀ ਹਵਾਈ ਹਮਲੇ

ਵਾਸ਼ਿੰਗਟਨ, 2 ਅਗਸਤ (ਸ.ਬ.) ਅਮਰੀਕੀ ਫੌਜ ਨੇ ਲੀਬੀਆ ਦੇ ਸਿਰਤੇ ਵਿਚ ਅੱਤਵਾਦੀ ਸੰਗਠਨ ਆਈ. ਅੱਸ. ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅੱਜ ਕਈ ਹਮਲੇ ਕੀਤੇ      ਗਏ|
ਅਮਰੀਕੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲੀਬੀਆ ਵਿਚ ਸੰਯੁਕਤ ਰਾਸ਼ਟਰ ਦੇ ਸਮਰਥਨ ਵਾਲੀ ਸਰਕਾਰ ਨੇ ਆਈ. ਐਸ. ਵਿਰੁੱਧ ਹਮਲੇ ਕਰਨ ਦੀ ਅਪੀਲ ਕੀਤੀ ਸੀ| ਲੀਬੀਆ ਦੇ ਪ੍ਰਧਾਨ ਮੰਤਰੀ ਫਯਾਕਾ ਅਲ ਸਰਾਜ ਨੇ ਟੀ. ਵੀ. ਤੇ ਦਿੱਤੇ ਆਪਣੇ ਭਾਸ਼ਣ ਵਿਚ ਕਿਹਾ  ਕਿ ਇਨ੍ਹਾਂ ਹਮਲਿਆਂ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ| ਦੱਸਣਯੋਗ ਹੈ ਕਿ ਹਮਲੇ ਬੰਦਰਗਾਹ ਵਾਲੇ ਸ਼ਹਿਰ ਸਿਰਤੇ ਤੇ ਕੀਤੇ ਗਏ ਹਨ, ਜਿਸ ਨੂੰ ਆਈ. ਐਸ. ਦਾ ਗੜ੍ਹ ਮੰਨਿਆ ਜਾਂਦਾ ਹੈ| ਅਮਰੀਕੀ ਸੁਰੱਖਿਆ ਪੈਂਟਾਗਨ ਦੇ ਬੁਲਾਰੇ ਪੀਟਰ ਕੁਕ ਨੇ ਕਿਹਾ ਕਿ ਅਮਰੀਕੀ ਫੌਜ ਨੇ ਸਿਰਤੇ ਸ਼ਹਿਰ ਵਿਚ ਸਥਿਤ ਆਈ. ਐਸ. ਦੇ ਦੋ ਟਿਕਾਣਿਆਂ ਤੇ ਹਮਲੇ ਕੀਤੇ| ਉਨ੍ਹਾਂ ਕਿਹਾ ਕਿ ਪਹਿਲਾ ਹਮਲਾ ਆਈ. ਐਸ. ਦੇ ਟੈਂਕ ਤੇ ਕੀਤਾ ਗਿਆ, ਜਦੋਂਕਿ ਦੂਜਾ ਹਮਲਾ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ|

Leave a Reply

Your email address will not be published. Required fields are marked *