ਲੀਬੀਆ ਵਿਚ 28 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆ

ਤ੍ਰਿਪੋਲੀ, 13 ਨਵੰਬਰ (ਸ.ਬ.) ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਪੱਛਮੀ ਵਾਲੇ ਇਲਾਕੇ ਵਿਚ 28  ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ| ਜਿਨ੍ਹਾਂ ਦੇ ਸਰੀਰ ਉਤੇ ਗੋਲੀਆਂ ਦੇ ਨਿਸ਼ਾਨ ਹਨ| ਇਕ ਸਥਾਨਕ ਮਨੁੱਖੀ ਅਧਿਕਾਰ ਸਮੂਹ ਨੇ ਕਿਹਾ ਕਿ ਇਸ ਇਲਾਕੇ ਵਿਚ ਹਾਲ ਦੇ ਦਿਨਾਂ ਵਿਚ ਬਾਗ਼ੀ ਗੁਟਾਂ ਦੇ ਵਿਚ ਸੰਘਰਸ਼ ਹੋਇਆ ਸੀ| ਲੀਬੀਆ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਅਹਿਮਦ ਹਮਜਾ ਨੇ ਕਿਹਾ ਕਿ ਮਾਰੇ ਗਏ ਲੋਕ ਸਰਕਾਰ ਨਾਲ ਜੁੜੇ ਗੰਠ-ਜੋੜ ਫੌਜੀਆਂ ਦੇ ਵਿਰੋਧ ਕਰਨ ਵਾਲੇ ਲੜਾਕੇ ਸਨ| ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਹੱਤਿਆ ਕਰ ਦਿੱਤੀ ਗਈ| ਸ਼੍ਰੀ ਹਮਜਾ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਰਾਜਧਾਨੀ ਤੋਂ 60 ਕਿ. ਮੀ. ਦੱਖਣ ਪੱਛਮ ਅਲਹਿਰਾ ਸ਼ਹਿਰ ਵਿਚ ਸੜਕ ਦੇ ਕੰਢੇ ਇਨ੍ਹਾਂ ਲਾਸ਼ਾਂ ਨੂੰ  ਦੇਖਿਆ ਹੈ| ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਲੋਕਾਂ ਨੂੰ ਲਾਸ਼ ਲੈਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਇਸ ਬਾਰੇ ਵਿਚ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਹੈ|

Leave a Reply

Your email address will not be published. Required fields are marked *