ਲੀਬੀਆ ਵਿੱਚ ਆਤਮਘਾਤੀ ਬੰਬ ਧਮਾਕਾ, ਸੱਤ ਵਿਅਕਤੀਆਂ ਦੀ ਮੌਤ

ਬੇਂਗਾਜੀ, 19 ਦਸੰਬਰ (ਸ.ਬ.) ਲੀਬੀਆ ਦੇ ਬੇਂਗਾਜੀ ਸੂਬੇ ਵਿੱਚ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਅੱਜ ਸੱਤ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਅੱਠ ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ| ਸੁਰੱਖਿਆ ਬਲਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਇਸਲਾਮਿਕ ਸਟੇਟ ਨੇ ਗਾਂਫੌਡਾ ਜ਼ਿਲੇ ਵਿੱਚ ਹੋਏ ਇਸ ਧਮਾਕੇ ਨੂੰ ਅੰਜ਼ਾਮ ਦਿੱਤਾ ਹੈ| ਇਸ ਇਲਾਕੇ ਵਿੱਚ ਲੀਬੀਆ ਨੈਸ਼ਨਲ ਆਰਮੀ ਦੇ ਕਮਾਂਡਰ ਖਲੀਫਾ ਹਫਤਾਰ ਨੇ ਖੁਦ ਇੱਕ ਰੱਖਿਅਕ ਕਮਾਂਡਰ ਘੋਸ਼ਿਤ ਕੀਤਾ ਹੈ| ਮਾਰੇ ਗਏ ਸਾਰੇ ਲੋਕ ਐਲ. ਐਨ. ਏ. ਦੇ ਮੈਂਬਰ ਸਨ| ਇਸ ਤੋਂ ਪਹਿਲਾਂ ਵੀ ਹੋਏ ਧਮਾਕੇ ਵਿੱਚ ਐਲ. ਐਨ. ਏ. ਦੇ ਤਿੰਨ ਕਰਮੀ ਮਾਰੇ ਗਏ ਸਨ| ਐਲ. ਐਨ. ਏ. ਨੇ ਕਿਹਾ ਸੀ ਕਿ ਇਸ ਲੜਾਈ ਵਿੱਚ ਉਨ੍ਹਾਂ ਨੇ 13 ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਸੀ| ਐਨ. ਐਨ. ਏ. ਨੇ ਲੀਬੀਆ ਵਿੱਚ ਅੱਤਵਾਦ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *