ਲੀਬੀਆ ਵਿੱਚ ਝੜਪਾਂ ਦੌਰਾਨ 13 ਵਿਅਕਤੀਆਂ ਦੀ ਮੌਤ ਤੇ 52 ਜ਼ਖਮੀ

ਤ੍ਰਿਪੋਲੀ, 19 ਜਨਵਰੀ (ਸ.ਬ.) ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿੱਚ ਇਸ ਹਫਤੇ ਹਥਿਆਰਬੰਦ ਲੜਾਕਿਆਂ ਦੀਆਂ ਹਿੰਸਕ ਝੜਪਾਂ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 52 ਹੋਰ ਜ਼ਖਮੀ ਹੋ ਗਏ| ਲੀਬੀਆ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ| ਸਿਹਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ,”ਹਿੰਸਕ ਝੜਪਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਜਦਕਿ ਔਰਤਾਂ ਅਤੇ ਬੱਚਿਆਂ ਸਮੇਤ 52 ਜ਼ਖਮੀ ਹੋ ਗਏ|”
ਰਾਜਧਾਨੀ ਤ੍ਰਿਪੋਲੀ ਅਤੇ ਨੇੜਲੇ ਤਰਹੁਨਾਹ ਕਸਬੇ ਵਿੱਚ ਹਥਿਆਰਬੰਦ ਲੜਾਕਿਆਂ ਅਤੇ ਸੱਤਵੀਂ ਬ੍ਰਿਗੇਡ ਵਿਚਕਾਰ ਸੰਘਰਸ਼ ਹਾਲ ਹੀ ਵਿਚ ਤੇਜ਼ ਹੋ ਗਿਆ ਹੈ| ਇਸ ਤੋਂ ਪਹਿਲਾਂ ਦੋਵੇਂ ਗੁੱਟਾਂ ਵਿੱਚ ਅਗਸਤ ਵਿੱਚ ਹਿੰਸਾ ਹੋਈ ਸੀ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਸੀ| ਇਸ ਦੇ ਬਾਅਦ ਸਤੰਬਰ ਵਿੱਚ ਦੋਹਾਂ ਗੁੱਟਾਂ ਵਿਚਕਾਰ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਦੀ ਵਿਚੋਲਗੀ ਵਿੱਚ ਸੰਘਰਸ਼ ਵਿਰਾਮ ਸਮਝੌਤਾ ਹੋਇਆ ਸੀ ਪਰ ਬਾਅਦ ਵਿੱਚ ਦੋਹਾਂ ਵਿਚਕਾਰ ਫਿਰ ਤੋਂ ਝੜਪਾਂ ਸ਼ੁਰੂ ਹੋ ਗਈ| ਜ਼ਿਕਰਯੋਗ ਹੈ ਕਿ ਲੀਬੀਆ ਵਿੱਚ ਸਾਲ 2011 ਵਿੱਚ ਤਾਨਾਸ਼ਾਹ ਮੁਅੰਮਰ ਗੱਦਾਫੀ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਇੱਥੇ ਵੱਖ-ਵੱਖ ਗੁਟਾਂ ਦੇ ਹਥਿਆਰਬੰਦ ਲੜਾਕਿਆਂ ਵਿਚਕਾਰ ਹਿੰਸਾ ਹੁੰਦੀ ਰਹਿੰਦੀ ਹੈ|

Leave a Reply

Your email address will not be published. Required fields are marked *