ਲੀਵਰਪੂਲ ਨੇ ਬਰਨਲੇ ਨੂੰ ਹਰਾਇਆ

ਲੰਡਨ, 6 ਦਸੰਬਰ (ਸ.ਬ.) ਲੀਵਰਪੂਲ ਨੇ ਬਰਨਲੇ ਨੂੰ 3-1 ਨਾਲ ਹਰਾ ਕੇ ਪ੍ਰੀਮੀਅਰ ਲੀਗ ਵਿੱਚ ਚੋਟੀ ਤੇ ਕਾਬਜ਼ ਮੈਨਚੈਸਟਰ ਸਿਟੀ ਤੋਂ ਸਿਰਫ ਦੋ ਅੰਕਾਂ ਦਾ ਫਰਕ ਕਰ ਦਿੱਤਾ ਜਦਕਿ ਮੈਨਚੈਸਟਰ ਯੂਨਾਈਟਿਡ ਅਤੇ ਆਰਸਨਲ ਨੇ ਓਲਡ ਟੈਫਰਡ ਵਿੱਚ 2-2 ਨਾਲ ਡਰਾਅ ਖੇਡਿਆ| ਹੋਰਨਾਂ ਮੈਚਾਂ ਵਿੱਚ ਵੋਲਸ ਨੇ ਚੇਲਸੀ ਨੂੰ 2-1 ਨਾਲ ਹਰਾਇਆ ਜੋ ਇਸ ਸੈਸ਼ਨ ਵਿੱਚ ਉਸ ਦੀ ਦੂਜੀ ਹਾਰ ਹੈ| ਜਦਕਿ ਸਾਊਥ ਪਟਨ ਨੂੰ 3-1 ਨਾਲ ਹਰਾ ਕੇ ਟੋਟੇਨਹਮ ਫਿਰ ਤੀਜੇ ਸਥਾਨ ਤੇ ਪਹੁੰਚ ਗਿਆ| ਲੀਵਰਪੂਲ ਦੇ ਇਸ ਅਹਿਮ ਮੈਚ ਵਿੱਚ ਟੀਮ ਵਿੱਚ ਸਤ ਬਦਲਾਅ ਕਰਕੇ ਮੁਹੰਮਦ ਸਾਲਾਹ ਅਤੇ ਰਾਬਰਟੋ ਫਿਰਮਨੋ ਨੂੰ ਬੈਂਚ ਤੇ ਰਖਿਆ ਗਿਆ ਸੀ ਜਦਕਿ ਸਾਦੀਓ ਮਾਨੇ ਸੱਟ ਦੇ ਕਾਰਨ ਬਾਹਰ ਸਨ| ਇਨ੍ਹਾਂ ਖਿਡਾਰੀਆਂ ਦੀ ਲੀਵਰਪੂਲ ਨੂੰ ਕਮੀ ਮਹਿਸੂਸ ਹੋਈ ਅਤੇ ਪਹਿਲੇ ਹਾਫ ਵਿੱਚ ਟੀਮ ਨੂੰ ਕਾਫੀ ਮਸ਼ਕਤ ਕਰਨੀ ਪਈ| ਗੋਲਕੀਪਰ ਐਲੀਸਨ ਬੇਕਰ ਦੀ ਗਲਤੀ ਤੇ ਬਰਨਲੇ ਨੇ ਜੈਕ ਕਾਰਕ ਦੇ ਗੋਲ ਦੇ ਦਮ ਤੇ ਬੜ੍ਹਤ ਬਣਾ ਲਈ| ਇਸ ਤੋਂ ਬਾਅਦ ਲੀਵਰਪੂਲ ਦੇ ਲਈ ਜੇਸ ਮਿਲਨੇਰ ਨੇ ਬਰਾਬਰੀ ਦਾ ਗੋਲ ਦਾਗਿਆ| ਉਹ ਦੂਜੇ ਗੋਲ ਦੇ ਸੂਤਰਧਾਰ ਰਹੇ ਜਦਕਿ ਗੇਂਦ ਫਿਰਮਨੋ ਨੇ ਗੋਲ ਦੇ ਅੰਦਰ ਪਾਈ| ਫਿਰਮਨੋ ਸਬਸਟੀਚਿਊਟ ਦੇ ਤੌਰ ਤੇ ਮੈਦਾਨ ਤੇ ਉਤਰੇ ਸਨ| ਤੀਜਾ ਗੋਲ ਸ਼ੇਰਦਾਨ ਸ਼ਾਕਿਰੀ ਨੇ ਦਾਗਿਆ| ਦੂਜੇ ਪਾਸੇ ਆਰਸਲਨ ਨੇ ਆਪਣੀ ਅਜੇਤੂ ਮੁਹਿੰਮ 20 ਮੈਚਾਂ ਦੀ ਕਰ ਲਈ ਹੈ ਪਰ ਗੋਲ ਕਰਨ ਦੇ ਮੌਕਿਆਂ ਦਾ ਲਾਹਾ ਨਹੀਂ ਲੈ ਸਕਣ ਕਾਰਨ ਜਿੱਤ ਤੋਂ ਵਾਂਝੀ ਰਹਿ ਗਈ|

Leave a Reply

Your email address will not be published. Required fields are marked *