ਲੀਸੈਸਟਰ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ 3 ਵਿਅਕਤੀ ਗ੍ਰਿਫਤਾਰ

ਲੰਡਨ, 1 ਮਾਰਚ (ਸ.ਬ.) ਲੀਸੈਸਟਰ ਵਿਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਕਤਲੇਆਮ ਦੇ ਸ਼ੱਕ ਵਿਚ ਬੀਤੇ ਦਿਨੀਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਧਮਾਕੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ| ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਇਕ ਸਮਾਚਾਰ ਏਜੰਸੀ ਨੇ ਲੀਸੈਸਟਰ ਪੁਲੀਸ ਦੇ ਹਵਾਲੇ ਨਾਲ ਕਿਹਾ ਕਿ 30 ਸਾਲ ਦੀ ਉਮਰ ਦੇ ਇਹ 3 ਸ਼ੱਕੀ ਪੂਰਬੀ ਅੰਜੇਲਾ, ਉਤਰ-ਪੱਛਮੀ ਅਤੇ ਪੂਰਬੀ ਮਿਡਲੈਂਡ ਦੇ ਰਹਿਣ ਵਾਲੇ ਹਨ| ਪੁਲੀਸ ਨੇ ਕਿਹਾ ਕਿ ਖੁਫੀਆ ਵਿਭਾਗ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ| ਪੁਲੀਸ ਨੇ ਕਿਹਾ ਕਿ ਹਾਲਾਂਕਿ ਅਸੀਂ ਇਸ ਸਮੇਂ ਅੱਗੇ ਦੇ ਵੇਰਵੇ ਨੂੰ ਊਜਾਗਰ ਨਹੀਂ ਕਰ ਸਕਦੇ| ਅਸੀਂ ਦੇਖਿਆ ਹੈ ਕਿ ਐਤਵਾਰ ਰਾਤ ਨੂੰ ਹੋਈ ਘਟਨਾ ਦੇ ਅੱਤਵਾਦੀ ਕਾਰਵਾਈ ਹੋਣ ਦੇ ਸੰਦਰਭ ਵਿਚ ਕੋਈ ਸਬੂਤ ਨਹੀਂ ਮਿਲਿਆ ਹੈ|
ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਲੀਸੈਸਟਰ ਸ਼ਹਿਰ ਵਿਚ ਇਕ ਵੱਡਾ ਧਮਾਕਾ ਹੋਇਆ ਸੀ, ਜਿਸ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ| ਸੂਤਰਾਂ ਮੁਤਾਬਕ ਇਸ ਘਟਨਾ ਵਿਚ ਇਕ ਦੁਕਾਨ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ ਇਕ ਬਿਲਡਿੰਗ ਪੂਰੀ ਤਰ੍ਹਾਂ ਨਾਲ ਢਹਿ ਗਈ| ਪੁਲੀਸ ਨੇ ਇਸ ਨੂੰ ਵੱਡੀ ਘਟਨਾ ਕਰਾਰ ਦਿੱਤਾ ਹੈ| ਲੀਸੇਸਟਰ ਫਾਇਰ ਐਂਡ ਰੈਸਕਿਊ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ 7:03 ਵਜੇ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ, ਕਿ ਹਿੰਕਲੇ ਰੋਡ ਤੇ ਇਕ ਧਮਾਕਾ ਹੋ ਗਿਆ ਹੈ, ਜਿਸ ਤੋਂ ਬਾਅਦ ਮੌਕੇ ਤੇ ਤੁਰੰਤ 6 ਅੱਗ ਬੁਝਾਉਣ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਅਤੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਗਈ| ਉਥੇ ਹੀ ਹਿੰਕਲੇ ਰੋਡ ਤੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਨ੍ਹਾਂ ਦੇ ਘਰ ਹਿੱਲਣ ਲੱਗੇ ਸਨ|

Leave a Reply

Your email address will not be published. Required fields are marked *