ਲੁਟੇਰਿਆਂ ਨੇ ਤੜਕਸਾਰ ਸ਼ਰਾਬ ਦੇ ਠੇਕੇ ਤੋਂ 20 ਹਜ਼ਾਰ ਰੁਪਏ ਦੀ ਨਗਦੀ ਲੁੱਟੀ

ਭੋਗਪੁਰ, 19 ਜਨਵਰੀ (ਸ. ਬ.) ਅੱਜ ਤੜਕਸਾਰ ਕਰੀਬ ਸਾਢੇ 3 ਵਜੇ ਅਣਪਛਾਤੇ ਤਿੰਨ ਲੁਟੇਰਿਆਂ ਨੇ ਭੋਗਪੁਰ ਜੀ. ਟੀ. ਰੋਡ ਉੱਤੇ ਆਦਮਪੁਰ ਟੀ-ਪੁਆਇੰਟ ਉੱਤੇ ਸਥਿਤ ਸ਼ਰਾਬ ਦਾ ਠੇਕਾ ਲੁੱਟ ਲਿਆ। ਲੁਟੇਰੇ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਠੇਕੇ ਦੇ ਕਰਿੰਦੇ ਵਿਨੋਦ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਹਿਮਾਚਲ ਪ੍ਰਦੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਠੇਕੇ ਅੰਦਰ ਸੁੱਤਾ ਹੋਇਆ ਸੀ ਅਤੇ ਲੁਟੇਰੇ ਸ਼ਟਰ ਤੋੜ ਕੇ ਠੇਕੇ ਅੰਦਰ ਦਾਖਲ ਹੋਏ।

ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਲੇ ਵਿੱਚੋਂ 20 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਦੋਂ ਸ਼ਰਾਬ ਲੁੱਟਣ ਲੱਗੇ ਤਾਂ ਉਸ ਵੱਲੋਂ ਵਿਰੋਧ ਕਰਨ ਉੱਤੇ ਉਨ੍ਹਾਂ ਉਸਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ। ਉਸਨੇ ਦੱਸਿਆ ਕਿ ਲੁਟੇਰਿਆਂ ਕੋਲ ਲੋਹੇ ਦੇ ਰਾਡ ਸਨ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ, ਜਿਸਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *