ਲੁਟੇਰਿਆਂ ਨੇ ਬੈਂਕ ਦੇ ਮੁਲਾਜ਼ਮਾਂ ਤੋਂ ਨਕਦੀ ਤੇ ਬੈਂਕ ਦੀਆਂ ਚਾਬੀਆਂ ਖੋਹੀਆਂ

ਜਲਾਲਾਬਾਦ 1 ਜੁਲਾਈ (ਸ.ਬ.) ਸ੍ਰੀ ਮੁਕਤਸਰ ਸਾਹਿਬ ਰੋਡ ਤੇ ਪਿੰਡ ਸੈਦੋਕੇ ਵਿਖੇ ਸੈਂਟਰਲ ਬੈਂਕ ਦੇ ਮੁਲਾਜ਼ਮਾਂ ਤੋਂ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ ਤੇ ਨਕਦੀ ਅਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫ਼ਰਾਰ ਹੋ ਗਏ| ਮਿਲੀ ਜਾਣਕਾਰੀ ਮੁਤਾਬਿਕ ਰੋਜ਼ਾਨਾ ਵਾਂਗ ਸੈਂਟਰਲ ਬੈਂਕ ਦੇ ਮੁਲਾਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਅਬੋਹਰ ਤੋਂ ਪਿੰਡ ਸੈਦੋਕੇ ਵਿਖੇ ਬੈਂਕ ਵਿੱਚ ਜਾ ਰਹੇ ਸਨ, ਜਿਵੇਂ ਉਹ ਸੈਦੋਕੇ ਨੇੜੇ ਨਰਸਰੀ ਕੋਲ ਪਹੁੰਚੇ ਤਾਂ ਉਥੋਂ ਪਹਿਲਾਂ ਤੋਂ ਹੀ ਕਾਲੇ ਰੰਗ ਦੀ ਸਕਾਰਪੀਓ ਕਾਰ ਵਿਚ ਸਵਾਰ ਹੋ ਕੇ 7-8 ਲੋਕ ਖੜ੍ਹੇ ਸਨ, ਜਿਵੇਂ ਹੀ ਮੁਲਾਜ਼ਮ ਪਿੰਡ ਵੱਲ ਮੁੜੇ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ਤੇ ਮੁਲਾਜ਼ਮਾਂ ਕੋਲੋਂ ਨਕਦੀ ਅਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫ਼ਰਾਰ ਹੋ ਗਏ|

Leave a Reply

Your email address will not be published. Required fields are marked *