ਲੁਟੇਰੇ ਨੇ ਕਾਰ ਸਵਾਰ ਨੂੰ ਕੀਤਾ ਜ਼ਖਮੀ

ਮੈਲਬੌਰਨ,  11 ਫਰਵਰੀ (ਸ.ਬ.) ਇੱਥੋਂ ਦੇ ਦੱਖਣੀ-ਉੱਤਰੀ ਇਲਾਕੇ ਵਿੱਚ ਅੱਜ ਸਵੇਰੇ ਇਕ ਲੁਟੇਰੇ ਨੇ ਦੋ ਕਾਰ ਸਵਾਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ| ਕਾਰ ਵਿੱਚ ਦੋ ਦੋਸਤ ਜਾ ਰਹੇ ਸਨ ਅਤੇ ਇਹ ਘਟਨਾ ਲਗਭਗ 5.20 ਵਜੇ ਵਾਪਰੀ| ਇੰਡੋਨੇਸ਼ੀਆ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਕਾਰ ਵਿੱਚ ਜਾ ਰਿਹਾ ਸੀ| ਇਕ ਲੁਟੇਰੇ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ| ਜਦ ਉਨ੍ਹਾਂ ਨੇ ਦੇਣ ਤੋਂ ਇਨਕਾਰ ਕੀਤਾ ਤਾਂ     ਲੁਟੇਰੇ ਨੇ ਉਨ੍ਹਾਂ ਵਿੱਚੋਂ ਇਕ ਨੂੰ ਜ਼ਖਮੀ ਕਰ ਦਿੱਤਾ|
ਉਸਦੇ ਦੋਸਤ ਨੇ ਦੱਸਿਆ ਕਿ ਲੁਟੇਰਾ ਉਨ੍ਹਾਂ ਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦਾ ਸੀ ਪਰ ਉਸੇ ਸਮੇਂ ਉਨ੍ਹਾਂ ਨੇ ਪੁਲੀਸ ਦੀ ਗੱਡੀ ਸਾਹਮਣੇ ਆਉਂਦੀ ਦੇਖੀ| ਉਨ੍ਹਾਂ ਨੇ ਪੁਲੀਸ ਦੀ ਗੱਡੀ ਨੂੰ ਮਦਦ ਕਰਨ ਲਈ ਇਸ਼ਾਰਾ ਕੀਤਾ| ਇਹ ਦੇਖ ਕੇ ਲੁਟੇਰਾ ਉੱਥੋਂ ਪੈਦਲ ਹੀ ਦੌੜ ਗਿਆ| ਪੁਲੀਸ ਨੇ ਫੋਨ ਕਰਕੇ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ|
ਡਾਕਟਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਗਰਦਨ, ਪਿੱਠ ਅਤੇ ਬਾਂਹ ਤੇ ਡੂੰਘੀਆਂ ਸੱਟਾਂ ਲੱਗੀਆਂ ਹਨ| ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *