ਲੁਧਿਆਣਾ : ਧਾਗੇ ਦੇ ਗੋਦਾਮ ਵਿੱਚ ਅੱਗ ਲੱਗੀ, ਤਿੰਨ ਦੀ ਮੌਤ

ਲੁਧਿਆਣਾ, 26 ਅਪ੍ਰੈਲ (ਸ.ਬ.) ਬੀਤੀ ਦੇਰ ਰਾਤ ਲਗਭਗ 2 ਵਜੇ ਚੀਮਾ ਚੌਕ ਨੇੜੇ ਘੋੜਾ ਕਲੋਨੀ ਵਿੱਚ ਥਾਣਾ ਡਿਵੀਜ਼ਨ 6 ਦੇ ਇਲਾਕੇ ਵਿੱਚ ਇਕ ਧਾਗੇ ਦੇ ਗੋਦਾਮ ਵਿੱਚ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ| ਇਹ ਹਾਦਸਾ ਉਦੋਂ ਹੋਇਆ ਜਦੋਂ ਪੂਰਾ ਪਰਿਵਾਰ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ, ਜਿਸ ਨਾਲ ਇਨ੍ਹਾਂ ਦੀ ਧੂੰਏਂ ਨਾਲ ਦਮ ਘੁੱਟਣ ਨਾਲ ਮੌਤ ਹੋ ਗਈ| ਇਹ ਧਾਗਾ ਗੋਦਾਮ ਸੁਨੀਲ ਕੁਮਾਰ ਦਾ ਸੀ| ਸੁਨੀਲ ਕੁਮਾਲ ਬੀ. ਆਰ. ਐੱਸ. ਨਗਰ ਵਿਚ ਰਹਿੰਦੇ ਹਨ| ਮਰਨ ਵਾਲਿਆਂ ਵਿੱਚ ਮਾਨ ਬਹਾਦੁਰ (45), ਉਸ ਦਾ ਬੇਟਾ ਕ੍ਰਿਸ਼ਨ (18) ਅਤੇ ਪੋਤੀ ਬਬਿਤਾ (8) ਹੈ|
ਮਾਨ ਬਹਾਦੁਰ ਦੀ ਪਤਨੀ ਸੀਮਾ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਇਹ ਪਰਿਵਾਰ ਲਗਭਗ 4 ਮਹੀਨੇ ਤੋਂ ਇਥੇ ਰਹਿ ਰਿਹਾ ਸੀ| ਇਨ੍ਹਾਂ ਤੋਂ ਇਲਾਵਾ ਹੋਰ ਵਿਅਕਤੀ ਵੀ ਅੱਗ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਵਿੱਚ ਸੋਫੀ, ਮਹਾਵੀਰ, ਬਬਲੂ ਸ਼ਾਮਲ ਹਨ| ਸਵਰੇ 3 ਵਜੇ ਫਾਇਰ ਬ੍ਰਿਗਰੇਡ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ|

Leave a Reply

Your email address will not be published. Required fields are marked *