ਲੁਧਿਆਣਾ : ਵਪਾਰੀ ਨੇ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ ਖੁਦ ਨੂੰ ਮਾਰੀ ਗੋਲੀ

ਲੁਧਿਆਣਾ, 8 ਜੂਨ (ਸ.ਬ.) ਇਥੋਂ ਦੇ ਮਾਡਲ ਟਾਊਨ ਐਕਸਟੇਂਸ਼ਨ ਵਿੱਚ ਰਹਿਣ ਵਾਲੇ ਇਕ ਵਪਾਰੀ ਵਲੋਂ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ| ਜਾਣਕਾਰੀ ਮੁਤਾਬਕ ਵਪਾਰੀ ਨੇ ਆਪਣੀ ਬੀਵੀ ਤੇ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਉਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਵਪਾਰੀ ਵਲੋਂ ਚਲਾਈਆਂ ਗਈਆਂ ਗੋਲੀਆਂ ਦੌਰਾਨ ਉਸ ਦੀ ਇਕ ਧੀ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਥਾਨਕ ਪੁਲੀਸ ਨੇ ਹਸਪਤਾਲ ਭਰਤੀ ਕਰਵਾ ਦਿੱਤਾ| ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ|

Leave a Reply

Your email address will not be published. Required fields are marked *