ਲੁਧਿਆਣਾ ਵਾਸੀ ਵੱਲੋਂ ਆਪਣੇ ਪਰਿਵਾਰ ਦੀ ਜਾਨ ਦੀ ਰਾਖੀ ਲਈ ਡੀਜੀਪੀ ਪੰਜਾਬ ਨੂੰ ਇਨਸਾਫ ਦੀ ਗੁਹਾਰ ਲਗਾਈ

ਐਸ ਏ ਐਸ ਨਗਰ, 4 ਅਗਸਤ (ਸ.ਬ.) ਲੁਧਿਆਣਾ ਵਾਸੀ ਅੰਕਿਤ ਖਰਬੰਦਾ ਨੇ ਦੋਸ਼ ਲਗਾਇਆ ਕਿ ਲੁਧਿਆਣਾ ਦੇ ਸਿਆਸੀ ਆਗੂ ਨੇ ਪਹਿਲਾਂ ਉਸ ਦਾ ਰਚਨਾ ਮਲਹੋਤਰਾ ਨਾਮ ਦੀ ਲੜਕੀ ਨਾਲ ਵਿਚੋਲਾ ਬਣ ਕੇ ਵਿਆਹ ਕਰਵਾਇਆ, ਹੁਣ ਪਤੀ ਪਤਨੀ ਵਿੱਚ ਆਪਸੀ ਸਮਝ ਨਾ ਬਣਨ ਤੇ ਵਿਆਹ ਤੁੜਵਾਉਣ ਲਈ 50 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਆਪਣੀ ਸਿਆਸੀ ਰਸੂਖ ਵਰਤ ਕੇ ਉਸ ਉੱਤੇ ਵੱਖ-ਵੱਖ ਧਾਰਾਵਾਂ ਅਧੀਨ ਝੂਠੇ ਪਰਚੇ ਦਰਜ ਕਰਵਾਏ ਗਏ ਹਨ| ਉਨ੍ਹਾਂ ਨੇ ਅੱਜ ਏ.ਡੀ.ਜੀ.ਪੀ ਨੂੰ ਇਕ ਪੱਤਰ ਦੇਕੇ ਇਨਸਾਫ ਦੀ ਗੁਹਾਰ ਲਗਾਈ ਹੈ| ਅੱਜ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਕਿਤ ਖਰਬੰਦਾ ਨੇ ਦੱਸਿਆ ਕਿ ਇੱਕ ਸਿਆਸੀ ਆਗੂ ਨੇ ਵਿਚੋਲਾ ਬਣ ਕੇ 5 ਅਕਤੂਬਰ 2017 ਨੂੰ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਉਸ ਦਾ ਵਿਆਹ ਰਚਨਾ ਪੁੱਤਰੀ ਪਵਨ ਮਲਹੋਤਰਾ, ਵਾਸੀ ਲੁਧਿਆਣਾ ਨਾਲ ਕਰਵਾਇਆ ਸੀ| ਉਨ੍ਹਾਂ ਕਿਹਾ ਕਿ ਵਿਆਹ ਤੋਂ ਤਿੰਨ ਦਿਨਾਂ ਬਾਅਦ ਹੀ ਉਸ ਦੀ ਪਤਨੀ ਦੇ ਵਿਚਾਰ ਨਹੀਂ ਰਲੇ| ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਹ ਅਪਣੀ ਵਿਆਹੁਤਾ ਜਿੰਦਗੀ ਅਮਨ ਅਮਾਨ ਨਾਲ ਗੁਜਾਰਣ| ਉਨ੍ਹਾਂ ਦੀ ਪਤਨੀ ਹਮੇਸ਼ਾ ਉਨ੍ਹਾਂ ਦੇ ਮਾਤਾ ਪਿਤਾ ਨਾਲ ਝਗੜਾ ਕਰਦੀ ਰਹਿੰਦੀ ਸੀ| ਉਨ੍ਹਾਂ ਵੱਖਰੀ ਰਿਹਾਇਸ਼ ਕਿਰਾਏ ਤੇ ਲੈ ਕੇ ਰਹਿਣ ਦੀ ਕੋਸ਼ਿਸ ਕੀਤੀ ਪਰ ਉਹ ਇਸ ਥਾਂ ਤੇ ਵੀ ਨਹੀਂ ਆਈ| ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਰਿਪੋਰਟ ਥਾਣੇ ਵਿੱਚ ਕੀਤੀ ਗਈ ਪਰ ਪੁਲੀਸ ਵੱਲੋਂ ਸਿਆਸੀ ਦਬਾਓ ਸਦਕਾ ਉਸ ਉਤੇ ਹੀ ਝੂਠੇ ਕੇਸ ਪਾ ਦਿਤੇ ਗਏ| ਉਸ ਵੱਲੋਂ ਵੂਮੈਨ ਸੈਲ ਵਿੱਚ ਕੇਸ ਫਾਇਲ ਕੀਤਾ ਪਰ ਉਹ ਉਥੇ ਵੀ ਨਹੀਂ ਆਈ| ਹੁਣ ਉਨ੍ਹਾਂ ਮਾਮਲਾ ਮਾਣਯੋਗ ਅਦਾਲਤ ਵਿੱਚ ਤਲਾਕ ਲਈ ਗੁਹਾਰ ਲਗਾਈ ਗਈ ਜਿਥੇ ਉਹ ਤਰੀਕ ਤੇ ਨਹੀਂ ਆ ਰਹੀ| ਉਹ ਅੱਜ ਪੰਜਾਬ ਦੇ ਡੀਜੀਪੀ ਪਾਸ ਇਨਸਾਫ ਦੀ ਗੁਹਾਰ ਲਗਾਉਣ ਲਈ ਆਏ ਸੀ| ਉਨ੍ਹਾਂ ਦੀ ਮੁਲਾਕਾਤ ਏ.ਡੀ.ਜੀ.ਪੀ ਪੰਜਾਬ ਨਾਲ ਹੋਈ ਜਿਨ੍ਹਾਂ ਨੂੰ ਦਰਖਾਸ਼ਤ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪ੍ਰਤੀ ਬੇਨਤੀ ਡੀਜੀਪੀ ਕਰਾਇਮ ਨੂੰ ਅਗਲੀ ਕਾਰਵਾਈ ਲਈ ਭੇਜ ਦਿਤੀ ਗਈ ਹੈ| ਇਸ ਸਬੰਧੀ ਸੰਪਰਕ ਕਰਨ ਤੇ ਲੜਕੀ ਦੇ ਭਰਾ ਹਨੀ ਮਲਹੋਤਰਾ ਨੇ ਕਿਹਾ ਕਿ ਸਾਰੇ ਦੋਸ਼ ਮਨਘੜਤ ਅਤੇ ਸਚਾਈ ਤੋਂ ਕੋਹਾਂ ਦੂਰ ਹਨ| ਉਹ ਰਚਨਾ ਨੂੰ ਮਾਰਦੇ ਕੁਟਦੇ ਸਨ ਜਿਸ ਦੀ ਵੀਡੀਓ ਵੀ ਉਨ੍ਹਾਂ ਪਾਸ ਉਪਲਬਧ ਹੈ|

Leave a Reply

Your email address will not be published. Required fields are marked *