ਲੁਧਿਆਣਾ ਵਿਖੇ ਫੌਜ਼ ਦੀ ਭਰਤੀ ਰੈਲੀ ਵਿਚ ਫਿਜੀਕਲ ਅਤੇ ਮੈਡੀਕਲ ਟੈਸਟ ਵਿੱਚ ਪਾਸ ਹੋਏ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਲਈ ਦਿੱਤੀ ਜਾਵੇਗੀ ਮੁਫਤ ਸਿਖਲਾਈ

ਐਸ.ਏ.ਐਸ.ਨਗਰ 9 ਅਪ੍ਰੈਲ (ਸ.ਬ.) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਦੇ ਨੌਜਵਾਨ, ਜਿਹੜੇ 1 ਅਪ੍ਰੈਲ ਤੋਂ 10 ਅਪ੍ਰੈਲ 2018 ਤੱਕ ਲੁਧਿਆਣਾ ਵਿਖੇ ਹੋਈ ਫੌਜ਼ ਦੀ ਭਰਤੀ ਰੈਲੀ ਵਿੱਚ ਫਿਜ਼ੀਕਲ ਵਿੱਚ ਪਾਸ ਅਤੇ ਮੈਡੀਕਲ ਟੈਸਟ ਵਿੱਚ ਫਿਟ ਹੋਣਗੇ, ਉਹਨਾਂ ਦੀ 27 ਮਈ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ, ਦੀ ਤਿਆਰੀ ਲਈ ਮੁਫਤ ਸਿਖਲਾਈ ਦਿੱਤੀ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਧਿਕਾਰੀ ਸੀ-ਪਾਈਟ ਕੈਂਪ ਸ਼ਹੀਦਗੜ੍ਹ ਸ੍ਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਯੁਵਕਾਂ ਦੀ ਸਿਖਲਾਈ ਤੇ ਰੁਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਸ਼ਹੀਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕੈਂਪ ਕਮਾਂਡੈਂਟ ਕਰਨਲ ਫਤਿਹ ਸਿੰਘ ਵਿਰਕ ਦੀ ਅਗਵਾਈ ਹੇਠ ਨੌਜ਼ਵਾਨਾਂ ਨੂੰ ਲਿਖਤੀ ਪ੍ਰੀਖਿਆ ਦੀ ਮੁਫਤ ਸਿਖਲਾਈ 12 ਅਪ੍ਰੈਲ ਤੋਂ ਸੀ-ਪਾਈਟ ਕੈਂਪ ਸ਼ਹੀਦਗੜ੍ਹ ਬਸੀ ਪਠਾਣਾ ਵਿਖੇ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲੇ ਤਹਿਤ ਦਿੱਤੀ ਜਾਵੇਗੀ| ਨੌਜਵਾਨਾਂ ਨੂੰ ਮੁਫਤ ਰਿਹਾਇਸ਼ ਅਤੇ ਪੜ੍ਹਾਈ ਵੀ ਮੁਫਤ ਕਰਵਾਈ ਜਾਵੇਗੀ| ਲਿਖਤੀ ਪੇਪਰ ਦੀ ਤਿਆਰੀ ਵਾਸਤੇ ਕੋਈ ਵੀ ਚਾਹਵਾਨ ਨੌਜਵਾਨ ਸਾਰੇ ਕਾਗਜਾਤਾਂ ਦੀਆਂ 2 ਫੋਟੋ ਕਾਪੀਆਂ ਅਤੇ ਆਪਣੀਆਂ 2 ਫੋਟੋਆਂ ਵੀ ਆਪਣੇ ਨਾਲ ਲੈ ਕੇ ਆਉਣ|

Leave a Reply

Your email address will not be published. Required fields are marked *