ਲੁਧਿਆਣਾ ਵਿੱਚ ਦੋ ਫ਼ਿਰਕਿਆਂ ਵਿਚਾਲੇ ਲੜਾਈ

ਲੁਧਿਆਣਾ, 21 ਫਰਵਰੀ (ਸ.ਬ.) ਥਾਣਾ ਦਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗਿਆਸਪੁਰਾ ਸਥਿਤ ਸਰਕਾਰੀ ਫਲੈਟਾਂ ਵਿਚ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਦੋ ਫ਼ਿਰਕਿਆਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ ਹੈ| ਲੜਾਈ ਵਿਚ ਦੋਵਾਂ ਫ਼ਿਰਕਿਆਂ ਵਲੋਂ ਇਕ ਦੂਜੇ ਤੇ ਪਥਰਾਅ ਕੀਤਾ ਗਿਆ| ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ| ਇਨ੍ਹਾਂ ਵਿਚੋਂ ਇਕ ਗਰਭਵਤੀ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ|
ਇਲਾਕੇ ਵਿਚ ਸਥਿਤੀ ਤਣਾਅ ਗ੍ਰਸਤ ਬਣੀ ਹੋਈ ਹੈ, ਜਿਸ ਕਾਰਨ ਪੁਲੀਸ ਵਲੋਂ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *