ਲੁਧਿਆਣਾ ਵਿੱਚ ਭਾਜਪਾ ਦੇ ਦਫਤਰ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਨੇ ਦਿੱਤਾ ਧਰਨਾ

ਐਸ. ਏ. ਐਸ.ਨਗਰ, 2 ਅਕਤੂਬਰ (ਜਸਵਿੰਦਰ ਸਿੰਘ) ਲੁਧਿਆਣਾ ਵਿਖੇ ਭਾਜਪਾ ਦੇ ਦਫਤਰ ਵਿੱਚ ਹੋਏ ਹਮਲੇ ਅਤੇ ਤੋੜਭੰਨ ਦੇ ਵਿਰੋਧ ਵਿੱਚ ਭਾਜਪਾ ਜਿਲ੍ਹਾ ਮੁਹਾਲੀ ਵਲੋਂ ਅੱਜ ਗਾਂਧੀ ਜੈਅੰਤੀ ਮੌਕੇ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਸਥਾਨਕ ਫੇਜ਼ 4 ਦੇ ਬੋਗਨ ਵਿਲਿਆ ਪਾਰਕ ਦੇ ਸਾਹਮਣੇ ਬਣੀ ਸੜਕ ਦੇ ਕਿਨਾਰੇ ਕਾਲੀਆਂ ਪੱਟੀਆਂ ਬੰਨ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ| 
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਸ੍ਰੀ ਸੁਸ਼ੀਲ ਰਾਣਾ ਨੇ ਕਿਹਾ ਕਿ ਲੁਧਿਆਣਾ ਦੇ ਭਾਜਪਾ ਦਫਤਰ ਵਿੱਚ ਪੰਜਾਬ ਸਰਕਾਰ ਵਲੋਂ ਆਪਣੀ ਨਾਕਾਮੀ ਅਤੇ ਘੁਟਾਲਿਆ ਨੂੰ ਲੁਕਾਉਣ ਲਈ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਹੈ| ਜਿਸਦੇ ਰੋਸ ਵਜੋਂ ਅੱਜ ਸਾਰੇ ਸੂਬੇ ਵਿੱਚ ਭਾਜਪਾ ਹੈੱਡਕੁਆਟਰਾਂ ਵਿਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ| 
ਇਸ ਮੌਕੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਨਰਿੰਦਰ ਰਾਣਾ ਨੇ ਕਿਹਾ ਕਿ ਭਾਜਪਾ ਵਲੋਂ ਸਮੇਂ-ਸਮੇਂ ਤੇ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਰੇਤ ਅਤੇ ਸ਼ਰਾਬ ਘੁਟਾਲਿਆਂ ਨੂੰ ਲੋਕਾਂ ਵਿੱਚ ਉਜਾਗਰ ਕਰਨ ਤੇ ਭਾਜਪਾ ਆਗੂਆਂ ਤੇ ਹਮਲੇ ਕਰਵਾਏ ਜਾ ਰਹੇ ਹਨ| ਜਿਸਦੀ ਉਹ ਨਿਖੇਧੀ ਕਰਦੇ ਹਨ| ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ ਤੇ ਫੈਲ ਸਾਬਿਤ ਹੋਈ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਭਾਜਪਾ ਆਗੂਆਂ ਦੇ ਦਫਤਰਾਂ ਤੇ ਹਮਲੇ ਕਰਵਾ ਰਹੀ ਹੈ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਮੰਡਲ 1 ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਗੁੱਡੂ, ਮੰਡਲ 2 ਦੇ ਪ੍ਰਧਾਨ ਸ੍ਰੀ ਮਦਨ ਗੋਇਲ,  ਜਾਵੇਦ ਅਸਲਮ, ਪੰਡਿਤ ਦਿਨੇਸ਼ ਕੁਮਾਰ, ਜਤਿੰਦਰ ਗੋਇਲ, ਸੁਨੀਲ ਕੁਮਾਰ, ਹੁਸ਼ਿਆਰ ਚੰਦ ਸਿੰਗਲਾ, ਉਮਾਕਾਂਤ ਤਿਵਾੜੀ, ਟੀ. ਆਰ. ਪੁਰੀ ਅਤੇ ਸੀਨੀਅਰ ਭਾਜਪਾ ਆਗੂ ਸੋਹਨ ਸਿੰਘ ਹਾਜਿਰ ਸਨ|  

Leave a Reply

Your email address will not be published. Required fields are marked *