ਲੁਧਿਆਣਾ ਵਿੱਚ ਸਿਲੰਡਰ ਫਟਿਆ, 24 ਜ਼ਖਮੀ

ਲੁਧਿਆਣਾ, 26 ਅਪ੍ਰੈਲ (ਸ.ਬ.) ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਸਵੇਰੇ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ, ਜਿਸ ਦੌਰਾਨ ਕਰੀਬ 24 ਲੋਕ ਜ਼ਖਮੀ ਹੋ ਗਏ| ਇਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਜਾਣਕਾਰੀ ਮੁਤਾਬਕ ਗਿਆਸਪੁਰਾ ਇਲਾਕੇ ਦੀ ਸਮਾਰਟ ਕਾਲੋਨੀ ਵਿੱਚ ਅਸ਼ੋਕ ਯਾਦਵ ਪੁੱਤਰ ਸੂਰਜ ਯਾਦਵ ਦੇ ਘਰ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ ਅਤੇ ਫਿਰ ਅੱਗ ਲੱਗਣ ਤੋਂ ਬਾਅਦ ਜ਼ੋਰਦਰਾ ਧਮਾਕਾ ਹੋਇਆ, ਜਿਸ ਦੌਰਾਨ 24 ਦੇ ਕਰੀਬ ਲੋਕ ਜ਼ਖਮੀ ਹੋ ਗਏ| ਫਿਲਹਾਲ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ| ਜ਼ਖਮੀਆਂ ਵਿੱਚ ਅਸ਼ੋਕ ਕੁਮਾਰ ਯਾਦਵ, ਸੁਨੀਤਾ ਯਾਦਵ, ਪੂਜਾ ਕੁਮਾਰੀ, ਕਾਜਲ ਰਾਜ, ਸ਼ਸ਼ੀ ਸਿੰਘ, ਜਸਵੰਤ ਸਿੰਘ, ਅੰਜੂ ਦੇਵੀ, ਮੀਨਾ ਰਾਣੀ, ਸ਼ਸ਼ੀਕਾਂਤ ਪਾਂਡੇ, ਅਨੁਪਮ ਪਾਂਡੇ, ਰਾਮ ਨਰੇਸ਼ ਯਾਦਵ, ਕਮਲੇਸ਼ ਦੇਵੀ ਅਤੇ ਧਰਮਿੰਦਰ ਸ਼ਾਮਲ ਹਨ|

Leave a Reply

Your email address will not be published. Required fields are marked *