ਲੁੱਟਖੋਹ ਦੌਰਾਨ ਪੈਟ੍ਰੋਲ ਪੰਪ ਕਰਮੀ ਦਾ ਗੋਲੀ ਮਾਰ ਕੇ ਕਤਲ

ਵੈਸ਼ਾਲੀ, 14 ਫਰਵਰੀ (ਸ.ਬ.) ਬਿਹਾਰ ਵਿੱਚ ਵੈਸ਼ਾਲੀ ਜ਼ਿਲੇ ਦੇ ਪਰਸਾਹਾ ਗੁਰਮਿਆ ਪਿੰਡ ਵਿੱਚ ਦੇਰ ਰਾਤੀ ਹਥਿਆਰਬੰਦ ਬਦਮਾਸ਼ਾਂ ਨੇ ਇਕ ਪੈਟ੍ਰੋਲ ਪੰਪ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਅਰੂਨੀ ਪੈਟ੍ਰੋਲ ਪੰਪ ਤੇ ਦੇਰ ਰਾਤੀ ਮੋਟਰਸਾਈਕਲ ਸਵਾਰ ਤਿੰਨ ਦੋਸ਼ੀਆਂ ਨੇ ਹਮਲਾ ਕਰ ਦਿੱਤਾ ਅਤੇ ਲੁੱਟਖੋਹ ਕਰਨ ਲੱਗੇ| ਲੁੱਟਖੋਹ ਦਾ ਵਿਰੋਧ ਕਰਨ ਤੇ ਦੋਸ਼ੀਆਂ ਨੇ ਪੰਪ ਦੇ ਨੋਜਲ ਮੈਨ ਸਰੋਜ ਕੁਮਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ| ਲੁੱਟ ਦੇ ਰਕਮ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ| ਇਸ ਦਰਮਿਆਨ ਘਟਨਾ ਦੀ ਜਾਂਚ ਦੇ ਸਿਲਸਲੇ ਵਿੱਚ ਮੌਕੇ ਤੇ ਪੁੱਜੇ ਥਾਣਾ ਅਧਿਕਾਰੀ ਅਤੇ ਹੋਰ ਪੁਲੀਸ ਕਰਮੀਆਂ ਨੂੰ ਪਿੰਡ ਵਾਲਿਆਂ ਨੇ ਬੰਧਕ ਬਣਾ ਲਿਆ| ਬੰਧਕ ਬਣਾਏ ਗਏ ਪੁਲੀਸ ਕਰਮੀਆਂ ਨੂੰ ਛੁਡਾਉਣ ਲਈ ਵੈਸ਼ਾਲੀ ਪੁਲੀਸ ਅਧਿਕਾਰੀ ਪੁਲੀਸ ਫੌਜ ਨਾਲ ਘਟਨਾ ਸਥਾਨ ਤੇ ਪੁੱਜੇ ਅਤੇ ਪਿੰਡ ਵਾਲਿਆਂ ਨੂੰ ਸਮਝਾ ਕੇ ਪੁਲੀਸ ਕਰਮੀਆਂ ਨੂੰ ਛਡਾਇਆ|

Leave a Reply

Your email address will not be published. Required fields are marked *