ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 29 ਜੂਨ (ਸ.ਬ.) ਥਾਣਾ ਫੇਜ਼-8 ਦੀ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦਸਿਆ ਕਿ ਥਾਣਾ ਫੇਜ਼-8 ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਕੁੰਭੜਾ ਚੌਂਕ ਵਿੱਚ ਦੋ ਵਿਅਕਤੀ ਕਿਸੇ ਹੋਰ ਵਿਅਕਤੀ ਦਾ ਮੋਬਾਇਲ ਖੋਹਣ ਦੀ ਯੋਜਨਾ ਬਣਾ ਰਹੇ ਹਨ| ਪੁਲੀਸ ਨੇ ਕੁੰਭੜਾ ਚੌਂਕ ਵਿੱਚੋਂ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ| ਜਿਹਨਾਂ ਕੋਲੋਂ ਖੋਹੇ ਗਏ ਦੋ ਮੋਬਾਇਲ ਬਰਾਮਦ ਹੋਏ| ਇਹਨਾਂ ਦੀ ਪਹਿਚਾਣ ਸਤਿਆਜੀਤ ਵਸਨੀਕ ਸੈਕਟਰ-78 ਮੁਹਾਲੀ ਅਤੇ ਗੁਰਜੀਤ ਸਿੰਘ ਵਸਨੀਕ ਸੋਹਾਣਾ ਵਜੋਂ ਹੋਈ ਹੈ|
ਇਹ ਦੋਵੇਂ ਵਿਅਕਤੀ ਮੋਟਰਸਾਈਕਲ ਉਪਰ ਸ਼ਹਿਰ ਘੁੰਮਦੇ ਰਹਿੰਦੇ ਸਨ ਅਤੇ ਰਾਹ ਚਲਦੇ ਲੋਕਾਂ ਤੋਂ ਮੋਬਾਇਲ ਫੋਨ ਖੋਹ ਕੇ ਭੱਜ ਜਾਂਦੇ ਸਨ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *