ਲੁੱਟ ਖੋਹ ਕਰਨ ਵਾਲੇ 4 ਕਾਬੂ

ਚੰਡੀਗੜ੍ਹ, 21 ਫਰਵਰੀ (ਰਾਹੁਲ) ਚੰਡੀਗੜ੍ਹ ਦੇ ਮੌਲੀ ਜਾਗਰਾਂ ਪੁਲੀਸ ਥਾਣੇ ਦੀ ਪੁਲੀਸ ਨੇ  ਲੋਕਾਂ ਨੂੰ ਲੁੱਟਣ ਵਾਲੇ 4 ਲੁਟੇਰਿਆਂ ਨੂੰ ਕਾਬੂ ਕੀਤਾ ਹੈ|  ਇਹਨਾਂ  ਮੁਲਜਮਾਂ ਦੀ ਪਹਿਚਾਣ ਅਰੁਣ,ਇਰਫਾਨ, ਦਿਨੇਸ, ਲਲਿਤ ਵਜੋਂ ਹੋਈ ਹੈ| ਸ਼ਨੀਵਾਰ ਦੀ ਸ਼ਾਮ  ਵੀ ਇਹਨਾਂ ਨੇ ਕੁੱਟ ਮਾਰ ਕਰਕੇ  5 ਹਜਾਰ ਰੁਪਏ ਲੁੱਟੇ ਸਨ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੁਟੇਰੇ ਪਹਿਲਾਂ ਲੋਕਾਂ ਨਾਲ ਲੜਾਈ ਝਗੜਾ ਕਰਦੇ ਸਨ ਫਿਰ ਉਹਨਾਂ ਨੁੰ ਲੁੱਟ ਲੈਂਦੇ ਸਨ| ਮੌਲੀ ਜਾਗਰਾਂ ਦੇ ਥਾਣਾ ਮੁਖੀ ਬਲਦੇਵ ਕੁਮਾਰ ਨੇ ਦਸਿਆ ਕਿ ਇਹਨਾਂ ਲੁਟੇਰਿਆਂ ਨੇ ਕੈਟਰਿੰਗ ਦਾ ਕੰਮ ਕਰਨ ਵਾਲੇ ਅਲੋਕ ਪਾਂਡੇ ਅਤੇ ਮੰਗਲ ਅਲੀ ਨੂੰ ਮੋਲੀ ਜਾਗਰਾਂ ਵਿਖੇ ਰੋਕ ਕੇ ਪਹਿਲਾਂ ਕੁਟਿਆ ਅਤੇ ਫਿਰ ਉਹਨਾਂ ਤੋਂ ਪੰਜ ਹਜਾਰ ਰੁਪਏ ਖੋਹ ਲਏ|  ਉਹਨਾਂ ਦਸਿਆ ਕਿ ਇਹਨਾਂ ਮੁਲਜਮਾਂ ਖਿਲਾਫ ਪਹਿਲਾਂ ਵੀ ਮਨੀਮਾਜਾ ਥਾਣੇ ਵਿਚ ਹਤਿਆ ਦਾ ਯਤਨ ਕਰਨ ਦਾ ਮਾਮਲਾ ਦਰਜ ਹੈ|

Leave a Reply

Your email address will not be published. Required fields are marked *