ਲੁੱਟ-ਖੋਹ ਦੌਰਾਨ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕੀਤਾ ਕਤਲ

ਬਿਹਾਰ, 15 ਦਸੰਬਰ (ਸ.ਬ.) ਬਿਹਾਰ ਵਿੱਚ ਵੈਸ਼ਾਲੀ ਜ਼ਿਲੇ ਦੇ ਮਹੁਆ ਥਾਣਾ ਖੇਤਰ ਵਿੱਚ ਲੁੱਟ ਖੋਹ ਦੌਰਾਨ ਇਕ ਵਿਅਕਤੀ ਦਾ ਹੋਏ ਕਤਲ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਅੱਜ ਸਵੇਰੇ ਸੜਕ ਜ਼ਾਮ ਕਰਕੇ ਆਵਾਜਾਈ ਨੂੰ ਬੰਦ ਕਰ ਦਿੱਤਾ| ਮਹੁਆ ਦੇ ਪੁਲੀਸ ਸਬ-ਇੰਸਪੈਕਟਰ ਅਨੰਤ ਰਾਏ ਨੇ ਇੱਥੇ ਦੱਸਿਆ ਕਿ ਬੀਤੀ ਰਾਤ ਕੁਝ ਦੋਸ਼ੀ ਬਕਸਾਮਾ ਪਿੰਡ ਤੋਂ ਟਰੈਕਟਰ ਚੋਰੀ ਕਰ ਭੱਜ ਰਹੇ ਸਨ ਅਤੇ ਉਦੋਂ ਬ੍ਰਜੇਸ਼ ਕੁਮਾਰ ਨੇ ਮੋਟਰਸਾਈਕਲ ਨਾਲ ਦੋਸ਼ੀਆਂ ਦਾ ਪਿੱਛਾ ਕਰਕੇ ਕਰੌਨਾ ਚੌਂਕ ਨੇੜੇ ਉਸ ਨੂੰ ਫੜ ਲਿਆ| ਇਸ ਦੌਰਾਨ ਦੋਸ਼ੀਆਂ ਨੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਸ਼੍ਰੀ ਰਾਏ ਨੇ ਦੱਸਿਆ ਕਿ ਘਟਨਾ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਵਿਅਕਤੀ ਦੀ ਲਾਸ਼ ਨਾਲ ਬਕਸਾਮਾ ਨੇੜੇ ਸਵੇਰੇ ਮਹੁਆ-ਮੁਜ਼ਫੱਰਪੁਰ ਮਾਰਗ ਨੂੰ ਜ਼ਾਮ ਕਰ ਦਿੱਤਾ| ਪੁਲੀਸ ਅਤੇ ਪ੍ਰਸ਼ਾਸਨ ਦੇ ਵਿਸ਼ੇਸ਼ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ|

Leave a Reply

Your email address will not be published. Required fields are marked *