ਲੇਖਕ ਗੁਰਚਰਨ ਰਾਮਪੁਰੀ ਦੇ ਦੇਹਾਂਤ ਉਪਰ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਕੈਨੇਡਾ ਰਹਿੰਦੇ ਕਲਮਕਾਰ ਗੁਰਚਰਨ ਰਾਮਪੁਰੀ ਦੇ ਦੇਹਾਂਤ ਉਪਰ ਲੇਖਕਾਂ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ| ਨਾਟ ਕਰਮੀ ਸੰਜੀਵਨ ਸਿੰਘ ਨੇ ਦੱਸਿਆ ਕਿ ਪਿਛਲੇ ਛੇ ਦਹਾਕੇ ਤੋਂ ਪੰਜਾਬੀ ਸਾਹਿਤ ਵਿੱਚ ਕਾਰਜਸ਼ੀਲ ਰਹਿ ਕੇ ਕਣਕਾਂ ਦੀ ਖੁਸ਼ਬੂ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾਂ, ਅੰਨੀ ਗਲੀ, ਕਤਲ ਗਾਹ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ, 1964 ਤੋਂ ਕੁਕਿਟਲਮ (ਵੈਨਕੁਵਰ) ਕੈਨੇਡਾ ਰਹਿ ਰਹੇ, 89 ਸਾਲ ਦੀ ਉਮਰ ਭੋਗ ਕੇ ਪੰਜਾਬੀ ਦੇ ਸਿਰਮੌਰ ਕਲਮਕਾਰ ਗੁਰਚਰਨ ਰਾਮਪੁਰੀ ਬੀਤੇ ਦਿਨ ਵਿਛੋੜਾ ਦੇ ਗਏ| ਇਸ ਮੌਕੇ ਜੈਤੇਗ ਸਿੰਘ ਆਨੰਤ, ਲੇਖਕ ਰਿਪੂਦਮਨ ਸਿੰਘ ਰੂਪ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਜਗਦੀਸ਼ ਖੰਨਾ, ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਰੰਜੀਵਨ ਸਿੰਘ, ਸੰਜੀਵ ਦੀਵਾਨ, ਸੈਵੀ ਸਤਵਿੰਦਰ, ਰਿਤੂਰਾਗ ਕੌਰ ਨੇ ਲੇਖਕ ਗੁਰਚਰਨ ਰਾਮਪੁਰੀ ਦੇ ਦੇਹਾਂਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Leave a Reply

Your email address will not be published. Required fields are marked *