ਲੇਖਕ ਪ੍ਰਗਟ ਸਿੰਘ ਸਤੌਜ ਨਾਲ ਰੂ-ਬ-ਰੂ 29 ਨੂੰ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਰਾਈਟਰਜ਼ ਕੱਲਬ ਚੰਡੀਗੜ੍ਹ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ 29 ਜੁਲਾਈ ਨੂੰ ਸਵੇਰੇ 11 ਵਜੇ, ਉਤਮ ਸਵੀਟਸ, ਸੈਕਟਰ-46 ਚੰਡੀਗੜ੍ਹ ਵਿਖੇ ਢਾਹਾਂ ਐਵਾਰਡ (ਕੇਨੈਡਾ) ਪ੍ਰਾਪਤ ਨਾਵਲ ‘ਖਬਰ ਇਕ ਪਿੰਡ ਦੀ’ ਦੇ ਲੇਖਕ ਪ੍ਰਗਟ ਸਿੰਘ ਸਤੌਜ ਨਾਲ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਲਖਵਿੰਦਰ ਜੌਹਲ ਕਰਨਗੇ ਅਤੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਹੋਣਗੇ| ਪ੍ਰੋਗਰਾਮ ਦੀ ਕਨਵੀਨਰ ਡਾ. ਸ਼ਰਨਜੀਤ ਕੌਰ ਨੇ ਦੱਸਿਆ ਕਿ ਪ੍ਰਗਟ ਸਿੰਘ ਸਤੌਜ ਆਪਣੇ ਸਾਹਿਤਕ ਸਫਰ ਬਾਰੇ ਗੱਲਬਾਤ ਕਰਨਗੇ ਅਤੇ ਸਰੋਤਿਆਂ ਵੱੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣਗੇ| ਉਨ੍ਹਾਂ ਲੇਖਕਾਂ ਅਤੇ ਪਾਠਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਹੈ|

Leave a Reply

Your email address will not be published. Required fields are marked *