ਲੇਖਕ ਰਿਪੁਦਮਨ ਸਿੰਘ ਰੂਪ ਐਡਮਿੰਟਨ ਪਹੁੰਚੇ

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਆਪਣੀ ਕੈਨੇਡਾ ਫੇਰੀ ਦੌਰਾਨ ਐਡਮਿੰਟਨ ਪਹੁੰਚ ਗਏ ਹਨ| ਇਸੇ ਦੌਰਾਨ ਉਹ ਮਿੱਲਵੂਡਜ ਕਲਚਰਲ ਸੁਸਾਇਟੀ ਫਾਰ ਰਿਟਾਇਰਡ ਅਤੇ ਸੈਮੀ ਰਿਟਾਇਰਡ ਐਡਮਿੰਟਨ ਵਿਖੇ ਵੀ ਆਪਣੀ ਪਤਨੀ ਸਤਿਪਾਲ ਕੌਰ ਅਤੇ ਬੇਟੇ ਰੰਜੀਵਨ ਸਿੰਘ ਐਡਵੋਕੇਟ ਅਤੇ ਰੰਗ ਕਰਮੀ ਸਿਰੰਦਰ ਦਿਓਲ ਨਾਲ ਪਹੁੰਚੇ| ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੋਰਾ ਸਿੰਘ, ਸਾਬਕਾ ਪ੍ਰਧਾਨ ਜਗਜੀਤ ਸਿੰਘ ਸਿੱਧੂ, ਮੱਘਰ ਸਿੰਘ ਸੰਧੂ, ਇਕਬਾਲ ਸਿੰਘਾ ਅਟਬਾਲ ਵਲੋਂ ਉਹਨਾਂ ਨੂੰ ਜੀ ਆਇਆ ਕਿਹਾ ਗਿਆ|

Leave a Reply

Your email address will not be published. Required fields are marked *