ਲੇਖਕ ਰਿਪੂਦਮਨ ਸਿੰਘ ਰੂਪ ਨੂੰ ਸਦਮਾ, ਵੱਡੀ ਭੈਣ ਦਾ ਦੇਹਾਂਤ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨਾਂ ਦੀ ਲੁਧਿਆਣੇ ਰਹਿੰਦੀ ਵੱਡੀ ਭੈਣ ਸ੍ਰੀਮਤੀ ਜੋਗਿੰਦਰ ਕੌਰ ਦਾ ਦੇਹਾਂਤ ਹੋ ਗਿਆ| ਸ੍ਰੀਮਤੀ ਜੋਗਿੰਦਰ ਕੌਰ ਸ਼੍ਰਮੌਣੀ ਸਾਹਿਤਕਾਰ ਸਵਰਗੀ ਸੰਤੋਖ ਸਿੰਘ ਧੀਰ ਸੀ ਛੋਟੀ ਭੈਣ ਅਤੇ ਨਾਟ-ਕਰਮੀ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਦੀ ਭੂਆ ਜੀ ਸਨ| ਉਨਾਂ ਦੇ ਮ੍ਰਿਤਕ ਸਰੀਰ ਨੂੰ ਉਨਾਂ ਦੇ ਪੁੱਤਰ ਅਕਾਲੀ ਦਲ ਬਾਦਲ ਦੇ ਲੁਧਿਆਣਾਂ ਦੇ ਸ਼ਹਿਰੀ ਜਨਰਲ ਸੱਕਤਰ ਸ੍ਰੀ ਮਨਜੀਤ ਸਿੰਘ ਗਰਚਾ, ਨਗਰ ਨਿਗਮ ਲੁਧਿਆਣਾਂ ਦੇ ਮੇਅਰ ਸ੍ਰੀ ਹਰਚਰਨ ਸਿੰਘ ਗੋਹਲਵੜੀਆ ਅਤੇ ਸ੍ਰੀਮਤੀ ਜਗਿੰਦਰ ਕੋਰ ਦੀ ਵੱਡੀ ਧੀ ਗੁਰਮੀਤ ਕੌਰ ਨੇ ਸਾਂਝੇ ਤੌਰ ਤੇ ਅਗਨੀ ਭੇਂਟ ਕੀਤਾ| ਇਸ ਸੋਗਮਈ ਮੌਕੇ ਭਾਰੀ ਗਿਣਤੀ ਵਿਚ ਸ਼ਹਿਰ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ, ਸਕੇ ਸਬੰਧੀਆਂ ਤੋਂ ਇਲਾਵਾ, ਜਿਲਾਂ ਯੋਜਨਾਂ ਬੋਰਡ ਦੇ ਮੈਂਬਰ ਜਗਦੇਵ ਸਿੰਘ ਗੋਹਲਵੜੀਆ, ਨਗਰ ਨਿਗਮ ਲੁਧਿਆਣਾ ਦੇ ਕੌਸਲਰ ਅਰਜਨ ਸਿੰਘ ਚੀਮਾ (ਸਾਬਕਾ ਚੈਅਰਮੈਨ ਰਾਮਗੜੀਆ ਵੈਲਫੇਅਰ ਬੋਰਡ) ਮੋਹਨ ਸਿੰਘ ਗੋਗਾ (ਕੌਸਲਰ) ਅਤੇ ਪਰਮਿੰਦਰ ਸਿੰਘ ਸੋਮਾ (ਕੌਸਲਰ) ਸ਼ਾਮਿਲ ਸਨ|ਸ੍ਰੀਮਤੀ ਜੋਗਿੰਦਰ ਕੌਰ ਦੀ ਯਾਦ ਵਿਚ ਸ਼ਰਧਾਜਲੀ ਸਮਗਾਮ 16 ਅਪ੍ਰੈਲ 2017, ਐਤਵਾਰ ਨੂੰ ਗੁਰੂਦੁਆਰਾ ਸਾਹਿਬ ਸ਼ਹੀਦ ਸ਼੍ਰੀ ਦਰਸ਼ਨ ਸਿੰਘ                      ਫੇਰੂਮਾਨ ਲੁਧਿਆਣਾ ਵਿਖੇ ਬਾਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗਾ|

Leave a Reply

Your email address will not be published. Required fields are marked *