ਲੇਖਿਕਾ ਰਾਜਦੇਵ ਕੌਰ ਸਿੱਧੂ ਡਿਵੀਜ਼ਨਲ ਹੈਡ ਡਰਾਫਟਸਮੈਨ ਦੇ ਅਹੁਦੇ ਤੋਂ ਸੇਵਾ ਮੁਕਤ

ਬਠਿੰਡਾ, 1 ਜੁਲਾਈ (ਹਰਮੀਤ ਸਿਵੀਆਂ) ਪੰਜਾਬੀ ਲੇਖਿਕਾ ਸ੍ਰੀਮਤੀ ਰਾਜਦੇਵ ਕੌਰ ਸਿੱਧੂ ਡਵੀਜ਼ਨਲ 37 ਸਾਲ ਦੀ ਸੇਵਾ ਉਪਰੰਤ ਹੈਡ ਡਰਾਫਟਸਮੈਨ ਦੇ ਅਹੁਦੇ ਤੇ ਤੋਂ                        ਸੇਵਾ-ਮੁਕਤ ਹੋ ਗਏ ਹਨ| ਉਨ੍ਹਾਂ ਬਤੌਰ ਜੂਨੀਅਰ ਡਰਾਫਟਸਮੈਨ ਤੋਂ ਸ਼ੁਰੂਆਤ ਕੀਤੀ ਸੀ ਅਤੇ ਦੋ ਵਾਰ ਪਦ-ਉਨਤ ਹੋ ਕੇ ਹੁਣ ਪੰਜਾਬ ਜਲ ਸ੍ਰੋਤ ਵਿਕਾਸ ਨਿਗਮ ਬਠਿੰਡਾ ਡਿਵੀਜ਼ਨ ਨੰਬਰ-7 ਤੋਂ ਡਿਵੀਜ਼ਨਲ ਹੈਡ ਡਰਾਫਟਸਮੈਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ|
ਇਸ ਮੌਕੇ ਐਕਸੀਅਨ ਨਵਰੀਤ ਸਿੰਘ ਘੁੰਮਣ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਡਿਊਟੀ ਦੇ ਨਾਲ-ਨਾਲ ਪੰਜਾਬੀ ਸਾਹਿਤ ਦੀ ਝੋਲੀ ਦੋ ਕਿਤਾਬਾਂ ‘ਜ਼ਿੰਦਗੀ ਇੱਕ ਸੁਪਨਾ’áਅਤੇ ‘ਅੱਧੀ ਰੋਟੀ’ ਵੀ ਪਾਈਆਂ ਹਨ| ਨਵਜੋਤਪਾਲ ਸਿੰਘ ਨੇ ਸਟਾਫ ਦੀ ਨੁਮਾਇੰਦਗੀ ਕਰਦਿਆਂ ਕਿਹਾ ਕਿ ਸ੍ਰੀਮਤੀ ਸਿੱਧੂ ਨੇ ਸਾਨੂੰ ਹਰੇਕ ਕੰਮ ਵਿੱਚ ਮਾਰਗ ਦਰਸ਼ਨ ਕੀਤਾ ਹੈ|
ਇਸ ਮੌਕੇ ਸ੍ਰੀਮਤੀ ਸਿੱਧੂ ਨੂੰ ਜੀ.ਐਸ.ਮਾਨ. (ਐਸ. ਈ.) ਅਤੇ ਐਕਸੀਅਨ ਸਮੇਤ ਸਾਰੇ ਸਟਾਫ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ|  ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਐਸ.ਡੀ.ਓ., ਸੁਖਵਿੰਦਰ ਸਿੰਘ, ਸ੍ਰੀਮਤੀ ਉਮਾ, ਕਰਮਜੀਤ ਕੌਰ, ਰਾਮ ਗੋਪਾਲ, ਸ਼੍ਰੀਨਾਥ, ਉਮੇਦ, ਦਿਆ ਰਾਮ  ਹਾਜ਼ਿਰ ਸਨ|

Leave a Reply

Your email address will not be published. Required fields are marked *