ਲੈਂਡ ਪੁਲਿੰਗ ਸਕੀਮ ਕਿਸਾਨਾਂ ਨੂੰ ਮਿਲੇ ਮੁਆਵਜੇ ਵੱਜੋਂ ਪ੍ਰਾਪਰਟੀ ਜਾਂ ਪੈਸੇ ਦੀ ਸਹੂਲੀਅਤ: ਕੈਪਟਨ ਸਿੱਧੂ

ਐਸ. ਏ .ਐਸ ਨਗਰ, 20 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਅਕਵਾਇਰ ਕੀਤੀ ਜਾ ਰਹੀ 4500 ਏਕੜ ਜਮੀਨ ਦੇ ਮਾਲਕ ਕਿਸਾਨਾਂ ਨੂੰ ਲੈਂਡ ਪੂਲਿੰਗ ਸਕੀਮ ਤਹਿਤ ਦੇ ਮੁਆਵਜੇ ਵੱਜੋਂ ਪ੍ਰਾਪਰਟੀ ਜਾਂ ਨਕਦੀ ਵਿੱਚੋਂ ਕੋਈ ਵੀ ਬਦਲ ਚੁਨਣ ਦੀ ਸਹੂਲੀਅਤ ਦਿੱਤੀ ਜਾਣੀ ਚਾਹੀਦੀ ਹੈ| ਇਸ ਗੱਲ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਉਹਨਾਂ ਨਾਲ ਮੁਲਾਕਾਤ ਕਰਨ ਆਏ ਜਮੀਨ ਮਾਲਕਾਂ ਦੇ ਇੱਕ ਵਫਦ ਨੂੰ ਸੰਬੋਧਨ ਕਰਦਿਆਂ ਆਖੀ| ਇਸ ਵਫਦ ਵਲੋਂ ਕੈਪਟਨ ਸਿੱਧੂ ਤੋਂ ਮੰਗ ਕੀਤੀ ਗਈ ਕਿ ਉਹ ਹਲਕੇ ਦੇ ਕਿਸਾਨਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਹੋਣ ਤੋਂ ਕਿਸਾਨਾਂ ਨੂੰ ਬਚਾਉਣ|
ਸ੍ਰ. ਸਿੱਧੂ ਦੇ ਕਿਹਾ ਕਿ ਇਸਤੋਂ ਪਹਿਲਾ ਗਮਾਡਾ ਵੱਲੋਂ ਜਮੀਨ ਅਕਵਾਇਰ ਕਰਨ ਵੇਲੇ ਲੈਂਡ ਪੂਲਿੰਗ ਸਕੀਮ ਤਹਿਤ ਮੁਆਵਜੇ ਵੱਜੋਂ ਪ੍ਰਾਪਰਟੀ ਦਿੱਤੀ ਗਈ ਸੀ ਪਰੰਤੂ ਕਈ ਛੋਟੇ ਕਿਸਾਨ ਅਨਪੜ੍ਹਤਾ ਅਤੇ ਅਗਿਆਨਤਾ ਕਾਰਨ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਸਨ ਅਤੇ ਕਈ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਲੈਂਡ ਪੂਲਿੰਗ ਸਕੀਮ ਤਹਿਤ ਮਿਲਣ ਵਾਲੇ ਮੁਆਵਜੇ ਵਿੱਚ ਪ੍ਰਾਪਰਟੀ ਦੀ ਥਾਂ (ਲੋੜਵੰਦਾਂ ਨੂੰ) ਮਦਦ ਕਰਨ ਦੇਣ ਦੀ ਸਹੂਲੀਅਤ ਵੀ ਦਿੱਤੀ ਜਾਵੇ|
ਕੈਪਟਨ ਸਿੱਧੂ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੀਮ ਦੀਆਂ ਕਮੀਆਂ ਨੂੰ ਦੂਰ ਕਰਕੇ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੇ ਉਹਨਾਂ ਦਾ ਬਣਦਾ ਹੱਕ ਹਾਸਿਲ ਹੋਵੇ|
ਇਸ ਮੇਕੇ ਕਿਸਾਨਾਂ ਦੇ ਵਫਦ ਦੀ ਪ੍ਰਧਾਨਗੀ ਬਾਰਕਪੁਰ ਤੋਂ ਸਾਬਕਾ ਸਰਪੰਚ ਸ੍ਰ. ਰਸ਼ਪਾਲ ਸਿੰਘ ਨੇ ਕੀਤੀ| ਉਨ੍ਹਾਂ ਦੇ ਨਾਲ ਸ. ਸੇਵਾ ਸਿੰਘ, ਹਰਮਿੰਦਰ ਸਿੰਘ ਪੱਤੋਂ, ਚੇਅਰਮੈਨ ਰੇਸ਼ਮ ਸਿੰਘ ਬੈਰਮਪੁਰ, ਸ. ਬਲਵਿੰਦਰ ਸਿੰਘ ਗੋਬਿੰਦਗੜ੍ਹ ਅਤੇ ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਆਦਿ ਹਾਜਰ ਸਨ|

Leave a Reply

Your email address will not be published. Required fields are marked *