ਲੈਕਚਰਾਰਾਂ ਉੱਪਰ ਚੰਡੀਗੜ੍ਹ ਪੁਲੀਸ ਨੇ ਛੱਡੀ ਹੰਝੂ ਗੈਸ ਅਤੇ ਪਾਣੀ ਦੀਆਂ ਵਾਛੜਾਂ

ਚੰਡੀਗੜ੍ਹ, 15 ਮਾਰਚ (ਸ.ਬ.) ਚੰਡੀਗੜ੍ਹ ਸਥਿਤ ਮਨੀਮਾਜਰਾ ਹਾਉਸਿੰਗ ਬੋਰਡ ਚੌਂਕ ਤੋਂ ਪੰਚਕੂਲਾ ਜਾਣ ਵਾਲੀ ਸੜਕ ਉੱਪਰ ਧਰਨਾ ਦੇਣ ਮੌਕੇ ਪੁਲੀਸ ਦੇ ਬੈਰੀਕੇਡ ਤੋੜ ਕੇ ਅੱਗੇ ਵੱਧ ਰਹੇ ਲੈਕਚਰਾਰਾਂ ਉੱਪਰ ਪੁਲੀਸ ਨੇ ਪਾਣੀ ਦੀਆਂ ਵਾਛੜਾਂ ਮਾਰੀਆਂ ਅਤੇ ਹੰਝੂ ਗੈਸ ਛੱਡੀ ਅਤੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਲਿਆ|
ਇਸ ਤੋਂ ਪਹਿਲਾਂ ਧਰਨੇ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ| ਉਹਨਾਂ ਕਿਹਾ ਕਿ ਪੱਕੀਆਂ ਨੌਕਰੀਆਂ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ|

Leave a Reply

Your email address will not be published. Required fields are marked *