ਲੈਕਚਰਾਰ ਯੂਨੀਅਨ ਵਲੋਂਂ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਜਿਲੇ ਦੇ ਬਾਹਰ ਅਬਜਰਵਰ ਡਿਊਟੀ ਸਬੰਧੀ ਫੈਸਲੇ ਦੀ ਨਿਖੇਧੀ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ  ਦੀ ਕੋਰ ਕਮੇਟੀ ਦੀ ਮਟਿੰਗ   ਸ੍ਰ. ਹਾਕਮ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ  ਪ੍ਰਿਸੀਪਲਾਂ ਦੀਆਂ ਤਰੱਕੀਆਂ ਜਲਦੀ ਕਰਨ, ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਬਤੌਰ ਅਬਜਰਬਰ ਡਿਊਟੀ ਅੰਤਰ ਜਿਲ੍ਹੇ ਨਾ ਲਗਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿਖਿਆ ਸਕੱਤਰ  ਦੇ ਦਿਤੇ ਭਰੋਸੇ ਅਨੁਸਾਰ  ਅਧਿਆਪਕ ਵਰਗ ਲਈ 15 ਦਿਨਾਂ ਦੀ ਮੈਡੀਕਲ ਛੁੱਟੀ ਦੀ ਸ਼ਰਤ ਹਟਾਉਣ ਦੇ ਫੈਸਲੇ ਨਾਲ ਵਿਦਿਆਂਰਥੀਆਂ ਨੂੰ ਲਾਭ ਹੋਣ ਨਾਲ਼ ਸਿਖਿਆ ਵਿੱਚ ਸੁਧਾਰ ਹੋਵੇਗਾ| ਉਹਨਾਂ ਕਿਹਾ ਕਿ ਸਕੂਲਾਂ ਵਿੱਚ ਪੜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾਦੀ ਹੈ ਜੇਕਰ  ਫੇਰ ਵੀ ਨਤੀਜਾ ਸੰਤੋਸ਼ਜਨਕ ਨਹੀਂ ਆਉਦਾ ਤਾਂ ਵਿਭਾਗ ਪ੍ਰਿੰਸੀਪਲਾਂ /ਸਕੂਲ ਮੁਖੀ ਆਪਣੇ ਤਰੀਕੇ ਅਨੁਸਾਰ ਸੁਧਾਰ ਕਰਨ ਦੀ ਆਗਿਆਂ ਦੇਵੇ ਜਿਵੇ ਨਿੱਜੀ ਸਕੂਲ ਦਾ ਮੁਖੀ ਕਰ ਰਿਹਾ ਹੈ| ਦਸਵੀਂ ਅਤੇ ਬਾਰਵੀਂ ਦੇ ਸਾਲਾਨਾ  ਪੇਪਰ ਇਕੋ ਤਰ੍ਹਾਂ ਦੇ ਕਰਨ ਦੇ  ਫੈਸਲੇ ਨਾਲ ਸਾਰੇ ਵਿਦਿਆਰਥੀਆਂ ਦਾ ਮਿਆਰੀ ਮੁਲਾਂਕਰਣ ਅਤੇ ਨਤੀਜੇ ਵਿੱਚ ਸੁਧਾਰ ਆਵੇਗਾ| ਪ੍ਰੀਖਿਆ ਦਾ ਸਹੀ ਢੰਗ ਨਕਲ ਸਹਿਤ ਸੰਚਾਲਨ ਕਰਨ ਲਈ ਲ਼ੈਕਚਰਾਰ ਵਰਗ ਵਿੱਚੋਂ ਸੁਪਰਡੈਂਟ ਅਤੇ ਉਪ ਸੁਪਰਡੈਂਟ ਲਗਾਏ ਜਾਣ|
ਉਹਨਾਂ ਅਬਜਰਵਰ ਦੀ ਡਿਊਟੀ ਅੰਤਰ ਜਿਲ਼ੇ ਦੇ ਕੇਦਰ ਵਿੱਚ ਲਗਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿਥੇ ਲ਼ੈਕਚਰਾਰ ਵਰਗ ਵਿੱਚ ਬਹੁਤ  ਰੋਸ ਹੈ ਉਥੇ ਹੀ  ਵਿਦਿਆਰਥੀਆਂ ਦੀ ਪੜਾਈ ਤੇ ਭੈੜਾ ਅਸਰ ਹੋਵੇਗਾ| ਉਹਨਾਂ ਕਿਹਾ  ਕਿ ਜੇਕਰ ਕਿਸੇ ਪ੍ਰੀਖਿਆ ਕੇਦਰ ਵਿੱਚ ਕੋਈ ਸ਼ਿਕਾਇਤ ਹੋਵੇ ਤਾਂ ਉਸ  ਸਕੂਲ਼ ਮੁਖੀ(ਕੇਦਰ ਕੰਟੋਲਰ) ਅਤੇ ਸਮੂਹ ਪ੍ਰੀਖਿਆ ਅਮਲੇ ਦੀ ਜਿੰਮੇਵਾਰੀ  ਫਿਕਸ ਹੋਵੇ| ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ,ਅਮਨ ਸਰਮਾ, ਅਮਰੀਕ ਸ਼ਿੰਘ ਨਵਾਸਹਿਰ, ਅਮਰੀਕ ਸਿੰਘ ਕਪੂਰਥਲ਼ਾ, ਮੇਜਰ ਸਿੰਘ, ਸੰਜੀਵ ਸਰਮਾ ਫਤਿਹਗੜ੍ਹ ਸਾਹਿਬ, ਇਕਬਾਲ ਸਿੰਘ ਬਠਿੰਡਾ, ਅਵਤਾਰ ਸਿੰਘ ਮੋਗਾ, ਅਮਰਜੀਤ ਵਾਲੀਆ ਪਟਿਆਲਾ, ਕਰਮਜੀਤ ਸਿੰਘ ਬਰਨਾਲਾ, ਅਜੀਤ ਪਾਲ ਸਿੰਘ ਮੋਗਾ, ਰਣਬੀਰ ਸਿੰਘ ਹੁਸਿਆਰਪੁਰ,  ਆਤਮਬੀਰ ਸਿੰਘ, ਦਲਜੀਤ ਸਿੰਘ, ਸੁਖਮੀਤ ਕੌਰ, ਸਤਪਿੰਦਰ ਕੌਰ , ਪੁਸਪਿੰਦਰ ਕੌਰ, ਇੰਦੂ ਮਨੌਲੀ, ਅਵਤਾਰ ਸਿੰਘ ਅਤੇ ਧਰਮਵੀਰ ਸਿੰਘ  ਹਾਜ਼ਰ ਸਨ|

Leave a Reply

Your email address will not be published. Required fields are marked *