ਲੈਕਚਰਾਰ ਯੂਨੀਅਨ ਵਲੋਂ ਇਤਫਾਕੀਆਂ ਛੁੱਟੀਆਂ ਤੇ ਰੋਕ ਲਗਾਉਣ ਦੀ ਨਿਖੇਧੀ

ਐਸ ਏ ਐਸ ਨਗਰ, 6 ਮਾਰਚ (ਸ.ਬ.) ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਨੇ ਸਲਾਨਾ ਪ੍ਰੀਖਿਆ ਦੀ ਆੜ ਵਿੱਚ ਅਧਿਆਪਕਾਂ ਨੂੰ ਕਥਿਤ ਤੌਰ ਤੇ ਪ੍ਰੇਸ਼ਾਨ ਕਰਨ ਲਈ ਇਤਫਾਕੀਆਂ ਛੁੱਟੀਆਂ ਪਹਿਲਾ ਜਿਲ੍ਹਾ ਸਿੱਖਿਆ ਅਫਸਰ ਤੋਂ ਪ੍ਰਵਾਨ ਕਰਾਉਣ ਦੇ ਹੁਕਮ ਜਾਰੀ ਕਰਨ ਦੀ ਨਿਖੇਧੀ ਕੀਤੀ ਹੈ|
ਅੱਜ ਇਕ ਬਿਆਨ ਵਿੱਚ ਯੂਨੀਅਨ ਦੇ ਆਗੂ ਹਾਕਮ ਸਿੰਘ ਨੇ ਕਿਹਾ ਕਿ ਜਦੋਂ ਛੁੱਟੀ ਤੇ ਅਧਿਆਪਕ ਜਾਣ ਤਂੋ ਬਾਅਦ ਦੀ ਅਡਜੈਸਟਮੈਟ ਸਕੂਲ਼ ਮੁਖੀ ਵਲੋਂ ਹੀ ਕੀਤੀ ਜਾਣੀ ਹੈ ਤਾਂ ਛੁੱਟੀ ਨੂੰ ਪ੍ਰਵਾਨ ਕਰਨ ਦਾ ਅਧਿਕਾਰ ਸਕੂਲ ਦੇ ਮੁਖੀ ਨੂੰ ਹੀ ਹੋਣਾ ਚਾਹੀਦਾ ਹੈ| ਪਹਿਲਾ ਅਬਜਰਵਰ ਦੀਆਂ ਡਿਊਟੀਆਂ ਬਦਲੇ ਮੌਕੇ ਤੇ ਡਿਊਟੀ ਮਿਲਨ ਕਾਰਨ ਅਤੇ ਛੁੱਟੀ ਕਾਰਨ ਪ੍ਰੇਸ਼ਾਨ ਅਧਿਆਪਕ ਵੀ ਕਿਸੇ ਵਿਦਿਆਰਥੀ ਦੇ ਮਾਤਾ ਪਿਤਾ ਹਨ| ਉਹਨਾਂ ਕਿਹਾ ਕਿ ਜੇਕਰ ਲ਼ੋੜਵੰਦ ਨੂੰ ਇਤਫਾਕਿਆ ਛੁੱਟੀ ਦੀ ਸਹੁਲਤ ਤੋਂ ਵਾਂਝਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਸ਼ੁਰੂ ਕਰਕੇ ਵਿਰੋਧ ਪ੍ਰਦਰਸ਼ਨ ਕਰੇਗੀ|
ਇਸ ਮੌਕੇ ਜਸਵੀਰ ਸਿੰਘ ਗੋਸਲ, ਅਮਨ ਸ਼ਰਮਾ, ਮੇਜਰ ਸਿੰਘ ਰੋਪੜ, ਚਰਨਦਾਸ, ਸਰਦੂਲ ਸਿੰਘ , ਇਕਬਾਲ ਸਿੰਘ, ਬਲਰਾਜ ਸਿੰਘ ਬਾਜਵਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਰਾਣਾ, ਸੁਖਦੇਵ ਲਾਲ, ਸੁਰਿੰਦਰ ਭਰੂਰ, ਸਤਪਿੰਦਰ ਕੌਰ, ਰੀਤੁ ਪੁਰੀ, ਸਰੋਜ ਰਾਣੀ ਅਤੇ ਸੁਖਮੀਤ ਕੌਰ, ਵਰਿੰਦਰ ਸੇਖੋਂ ਵੀ ਹਾਜ਼ਰ ਸਨ|

Leave a Reply

Your email address will not be published. Required fields are marked *