ਲੈਕਚਰਾਰ ਯੂਨੀਅਨ ਵਲੋਂ ਐਸ ਐਸ ਏ ਅਤੇ ਰਮਸਾ ਅਧਿਆਪਕਾਂ ਦੀ ਤਨਖਾਹ ਘਟਾਉਣ ਦੀ ਨਿਖੇਧੀ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਨੇ ਸਰਵ ਸਿਖਿਆ ਅਭਿਆਨ ਅਤੇ ਰਮਸਾ ਦੇ ਅਧਿਆਪਕਾਂ ਦੀਆਂ ਤਨਖਾਹ 42 300 ਰੁਪਏ ਤੌਂ ਘਟਾ ਕੇ 15000 ਰੁਪਏ ਕਰਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਇਨਾਂ ਅਧਿਆਪਕਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ ਅਤੇ ਸਮੂਹ ਲ਼ੈਕਚਰਾਰਾਂ ਨੂੰ ਪਟਿਆਲੇ ਪੁਜਣ ਦੀ ਅਪੀਲ ਕੀਤੀ ਹੈ|
ਯੂਨੀਅਨ ਦੇ ਸਰਪਰਸਤ ਸ੍ਰ. ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਅਧਿਕਾਰੀ ਆਪਣੇ ਚਹੇਤਿਆਂ ਨੂੰ ਅਡਜੈਸਟ ਕਰਨ ਲਈ ਵੱਖ-ਵੱਖ ਪ੍ਰੋਜੈਕਟਾਂ ਦੇ ਕੌਆਰਡੀਨੇਟਰ ਨਿਯੁਕਤ ਕਰਕੇ ਗਰੀਬ ਵਿਦਿਆਰਥੀਆਂ ਨਾਲ ਖਲਵਾੜ ਕਰ ਰਹੇ ਹਨ| ਉਹਨਾਂ ਕਿਹਾ ਕਿ ਪਿਛਲੇ ਦਿਨੀ šਪੜੋ ਪੰਜਾਬ, ਪੜਾਓ ਪੰਜਾਬ” ਵਿੱਚ ਕੰੰਮ ਕਰਦੇ ਬਲਾਲ ਮੈਨਟਰ ਅਤੇ ਜਿਲ਼ਾ ਮੈਨਟਰ ਦੇ ਅਸਤੀਫੇ ਇਸਦਾ ਪ੍ਰਤੀ ਕਰਮ ਹੈ| ਉਹਨਾਂ ਕਿਹਾ ਕਿ ਹੁਣ ਇਕ ਹੋਰ ਨਵਾਂ ਪੈਤਰਾਂ ਆਈਲੈਟਸ ਦੀ ਤਿਆਰੀ ਕਰਾਉਣ ਦਾ ਸ਼ੁਰੂ ਕੀਤਾ ਜਾ ਰਿਹਾ ਹੈ| ਉਹਨਾਂ ਸਿੱਖਿਆ ਮੰਤਰੀ ਨੂੰ ਅਪੀਲ਼ ਕੀਤੀ ਹੈ ਕਿ ਗਰੀਬ ਵਿਦਿਆਰਥੀਆਂ ਦੇ ਭੱਵਿਖ ਨੂੰ ਮੁੱਖ ਰੱਖਦੇ ਹੋਏ ਅਜਿਹੇ ਪ੍ਰੋਜੈਕਟ ਚਲਾਉਣ ਤੋਂ ਪਹਿਲਾ ਰੋਕ ਦਿੱਤੇ ਜਾਣ| ਉਹਨਾਂ ਕਿਹਾ ਕਿ ਵਿਦਿਆਂਰਥੀਆਂ ਨੂੰ ਪੜਾਊਣ ਲਈ ਸਕੂਲ਼ਾਂ ਵਿੱਚ ਅਧਿਆਪਕ ਅਤੇ ਕਿਤਾਬਾਂ ਦੀ ਲੋੜ ਹੈ| ਯੂਨੀਅਨ ਦੇ ਜਨਰਲ ਸੱਕਤਰ ਸਖਦੇਵ ਲਾਲ ਬੱਬਰ ਨੇ ਦੱਸਿਆ ਕਿ ਜਿਲਾਂ ਵਾਰ ਡਿਉਟੀਆਂ ਲਗਾ ਕੇ ਵੱਡੀ ਗਿਣਤੀ ਵਿੱਚ ਲੈਕਚਰਾਰ ਸ਼ਮੂਲੀਅਤ ਕਰਨਗੇ| ਇਸ ਮੌਕੇ ਜਸਵੀਰ ਸਿੰਘ ਗੋਸਲ,ਸੰਜੀਵ ਵਰਮਾ, ਮੁੱਖਤਿਆਰ ਸਿੰਘ,ਗੁਰਚਰਨ ਸਿੰਘ, ਅਮਨ ਸ਼ਰਮਾ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਅਰੁਣ ਕੁਮਾਰ, ਹਰਜੀਤ ਸਿੰਘ ਅਤੇ ਅਮਰਜੀਤ ਸਿੰਘ ਵਾਲੀਆ ਪਟਿਆਲਾ ਹਾਜ਼ਰ ਸਨ|

Leave a Reply

Your email address will not be published. Required fields are marked *