ਲੈਕਚਰਾਰ ਯੂਨੀਅਨ ਵਲੋਂ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਜਿਲ੍ਹੇ ਦੇ ਬਾਹਰ ਅਬਜਰਵਰ ਡਿਉਟੀ ਸਬੰਧੀ ਫੈਸਲੇ ਦੀ ਨਿਖੇਧੀ

ਐਸ. ਏ. ਐਸ. ਨਗਰ, 28 ਦਸੰਬਰ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪ੍ਰਿਸੀਪਲਾਂ ਦੀਆਂ ਤਰੱਕੀਆਂ ਜਲਦੀ ਕਰਣ, ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਬਤੌਰ ਅਬਜਰਬਰ ਡਿਊਟੀ ਅੰਤਰ ਜਿਲ੍ਹੇ ਨਾ ਲਗਾਉਣ ਸਬੰਧੀ ਹਾਕਮ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਵਿਚਾਰ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਿਖਿਆ ਸਕੱਤਰ ਦੇ ਮੀਟਿੰਗ ਵਿੱਚ ਭਰੋਸੇ ਅਨੁਸਾਰ ਅਧਿਆਪਕ ਵਰਗ ਲਈ 15 ਦਿਨਾਂ ਦੀ ਮੈਡੀਕਲ ਛੁੱਟੀ ਦੀ ਸ਼ਰਤ ਹਟਾਉਣ ਦੇ ਫੈਸਲੇ ਨਾਲ ਵਿਦਿਆਂਰਥੀਆਂ ਨੂੰ ਲਾਭ ਹੋਣ ਨਾਲ਼ ਸਿਖਿਆ ਵਿੱਚ ਸੁਧਾਰ ਹੋਵੇਗਾ| ਸਕੂਲ਼ਾਂ ਵਿੱਚ ਪੜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾਂਦੀ ਹੈ ਜੇਕਰ ਫੇਰ ਵੀ ਨਤੀਜਾ ਸਤੋਸ਼ਜਨਕ ਨਹੀਂ ਆਉਦਾ ਤਾਂ ਵਿਭਾਗ ਪ੍ਰਿੰਸੀਪਲਾਂ /ਸਕੂਲ ਮੁਖੀ ਆਪਣੇ ਤਰੀਕੇ ਅਨੁਸਾਰ ਸੁਧਾਰ ਕਰਣ ਦੀ ਆਗਿਆਂ ਦੇਵੇ ਜਿਵੇਂ ਨਿੱਜੀ ਸਕੂਲ ਦਾ ਮੁਖੀ ਕਰ ਰਿਹਾ ਹੈ| ਦਸਵੀਂ ਅਤੇ ਬਾਰਵੀਂ ਦੇ ਸਾਲਾਨਾ ਪੇਪਰ ਇਕੋ ਤਰ੍ਹਾਂ ਦੇ ਕਰਣ ਦੇ ਫੈਸਲੇ ਨਾਲ ਸਾਰੇ ਵਿਦਿਆਰਥੀਆਂ ਦੇ ਮਿਆਰੀ ਮੁਲਾਂਕਰਣ ਅਤੇ ਨਤੀਜੇ ਵਿੱਚ ਸੁਧਾਰ ਆਵੇਗਾ|ਪ੍ਰੀਖਿਆ ਦਾ ਸਹੀ ਢੰਗ ਨਕਲ ਸਹਿਤ ਸੰਚਾਲਨ ਕਰਨ ਲਈ ਲ਼ੈਕਚਰਾਰ ਵਰਗ ਵਿੱਚੋਂ ਸੁਪਰਡੈਂਟ ਅਤੇ ਉਪ ਸੁਪਰਡੈਟ ਲਗਾਏ ਜਾਣ|
ਉਹਨਾਂ ਨੇ ਅਬਜਰਵਰ ਦੀ ਡਿਊਟੀ ਅੰਤਰ ਜਿਲ੍ਹੇ ਦੇ ਕੇਦਰ ਵਿੱਚ ਲਗਾਉਣ ਦਾ ਵਿਰੋਧ ਕੀਤਾ, ਇਸ ਤਰ੍ਹਾਂ ਕਰਨ ਨਾਲ ਜਿਥੇ ਲ਼ੈਕਚਰਾਰ ਵਰਗ ਵਿੱਚ ਬਹੁਤ ਰੋਸ ਅਤੇ ਵਿਦਿਆਰਥੀਆਂ ਦੀ ਪੜਾਈ ਤੇ ਭੈੜਾ ਅਸਰ ਹੋਵੇਗਾ ਅਤੇ ਅਪੀਲ਼ ਕੀਤੀ ਕਿ ਜੇਕਰ ਕਿਸੇ ਪ੍ਰੀਖਿਆ ਕੇਦਰ ਵਿੱਚ ਕੋਈ ਸਿਕਾਇਤ ਹੋਵੇ ਤਾਂ ਉਸ ਸਕੂਲ਼ ਮੁਖੀ(ਕੇਦਰ ਕੰਟੋਲਰ) ਅਤੇ ਸਮੂਹ ਪ੍ਰੀਖਿਆ ਅਮਲੇ ਦੀ ਜਿੰਮੇਵਾਰੀ ਫਿਕਸ ਹੋਵੇ| ਲੈਕਚਰਾਰ ਵਰਗ ਪੂਰਣ ਵਿਸਵਾਸ਼ ਨਾਲ ਨਕਲ ਰਹਿਤ ਪ੍ਰੀਖਿਆ ਲੈਣ ਵਿੱਚ ਆਸਵੰਦ ਹੈ| ਇਸ ਮੌਕੇ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ, ਅਮਨ ਸਰਮਾ, ਅਮਰੀਕ ਸ਼ਿੰਘ ਨਵਾਸਹਿਰ,ਅਮਰੀਕ ਸਿੰਘ ਕਪੂਰਥਲ਼ਾ, ਮੇਜਰ ਸਿੰਘ, ਸੰਜੀਵ ਸਰਮਾ ਫਤਿਹਗੜ੍ਹ ਸਾਹਿਬ,ਇਕਬਾਲ ਸਿੰਘ ਬਠਿੰਡਾ, ਅਵਤਾਰ ਸਿੰਘ ਮੋਗਾ, ਅਮਰਜੀਤ ਵਾਲੀਆ ਪਟਿਆਲਾ, ਕਰਮਜੀਤ ਸਿੰਘ ਬਰਨਾਲਾ, ਅਜੀਤ ਪਾਲ ਸਿੰਘ ਮੋਗਾ, ਰਣਬੀਰ ਸਿੰਘ ਹੁਸਿਆਰਪੁਰ, ਆਤਮਬੀਰ ਸਿੰਘ, ਦਲਜੀਤ ਸਿੰਘ, ਸੁਖਮੀਤ ਕੌਰ, ਸਤਪਿੰਦਰ ਕੌਰ ਪੁਸਪਿੰਦਰ ਕੌਰ, ਇੰਦੂ ਮਨੌਲੀ, ਅਵਤਾਰ ਸਿੰਘ ਅਤੇ ਧਰਮਵੀਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *