ਲੈਕਚਰਾਰ ਹੱਤਿਆ ਮਾਮਲਾ : ਪ੍ਰੋਫੈਸਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਜੀਂਦ, 14 ਮਾਰਚ (ਸ.ਬ.) ਸੋਨੀਪਤ ਵਿੱਚ ਹੋਈ ਲੈਕਚਰਾਰ ਦੀ ਹੱਤਿਆ ਦਾ ਮਾਮਲਾ ਭੱਖਦਾ ਜਾ ਰਿਹਾ ਹੈ, ਜਿਸਦਾ ਅਸਰ ਜੀਂਦ ਵਿੱਚ ਦੇਖਣ ਨੂੰ ਮਿਲ ਰਿਹਾ ਹੈ| ਜਿਥੇ ਇਲਾਕੇ ਦੇ ਲੜਕੇ ਅਤੇ ਮਹਿਲਾ ਕਾਲਜ ਦੇ ਪ੍ਰੋਫੈਸਰ ਇਕ ਦਿਨ ਦੀ ਹੜਤਾਲ ਤੇ ਚਲੇ ਗਏ ਹਨ| ਉਨ੍ਹਾਂ ਨੇ ਇਸ ਹੱਤਿਆ ਦਾ ਵਿਰੋਧ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ| ਪ੍ਰੋਫੈਸਰਾਂ ਦੀ ਹੜਤਾਲ ਕਾਰਨ ਸਾਰਾ ਕਾਲਜ ਕੈਂਪਸ ਖਾਲ੍ਹੀ ਹੋ ਗਿਆ|
ਦਰਅਸਲ ਹਰਿਆਣੇ ਵਿੱਚ ਅਧਿਆਪਕ ਦੀ ਹੱਤਿਆ ਦਾ ਇਹ ਦੂਸਰਾ ਮਾਮਲਾ ਹੈ| ਕੁਝ ਸਮਾਂ ਪਹਿਲਾਂ ਵੀ ਇਕ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਦੀ ਹੱਤਿਆ ਕਰ ਦਿੱਤੀ ਸੀ| ਅਧਿਆਪਕਾਂ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਗਿਆ ਸੀ| ਹੁਣ ਸਾਰੇ ਪ੍ਰੋਫੈਸਰ ਇਸ ਘਟਨਾ ਦੇ ਸੋਗ ਵਜੋਂ ਇਕੱਠੇ ਹੋ ਕੇ ਹੜਤਾਲ ਕਰ ਰਹੇ ਹਨ|

Leave a Reply

Your email address will not be published. Required fields are marked *