ਲੋਕਲ ਛੁੱਟੀਆਂ ਬਾਰੇ ਦੁਵਿਧਾ ਦੂਰ ਹੋਈ: ਗੌਰਮਿੰਟ ਲੈਕਚਰਾਰ ਯੂਨੀਅਨ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਵਲੋਂ ਸਰਕਾਰੀ ਸਕੂਲਾਂ ਵਿੱਚ ਪੰਜ ਰਾਖਵੀਂਆਂ ਛੁਟੀਆਂ ਦੀ ਬਜਾਏ ਲੋਕਲ ਅਤੇ 4 ਅੱਧੇ ਦਿਨ ਦੀ ਛੁੱਟੀਆਂ ਦਾ ਮੁੱਦਾ ਉਠਾਉਣ ਤੇ ਡਾਈਰੈਕਟਰ ਸਕੂਲ ਸਿਖਿਆ ਵਿਭਾਗ ਸ੍ਰੀ ਪਰਮਜੀਤ ਸਿੰਘ ਵਲੋਂ ਛੁੱਟੀਆਂ ਨੂੰ 20/2/2018 ਤੱਕ ਈ.ਪੰਜਾਬ ਪੋਰਟਲ ਤੇ ਭਰਣ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੋਸਲ ਨੇ ਕਿਹਾ ਕਿ ਹੁਣ ਸਰਕਾਰੀ ਸਕੂਲ਼ਾ ਲੋਕਲ ਛੁੱਟੀਆਂ ਅਤੇ ਬਾਦ ਦੁਪਹਿਰ ਅੱਧੇਦਿਨ ਦੀਆਂ ਛੁੱਟੀਆਂ ਬਾਰੇ ਦੁਬਿਧਾ ਖਤਮ ਹੋ ਗਈ ਹੈ| ਸਕੂਲ ਮੁੱਖੀ ਜਾਰੀ ਛੁੱਟੀਆਂ ਦੀ ਸੂਚੀ ਵਿੱਚੋਂ ਚੁਣ ਕੇ ਈ.ਪੰਜਾਬ ਪੋਟਰਲ ਤੇ ਛੁੱਟੀਆਂ ਪ੍ਰਵਾਨ ਕਰਾ ਕੇ ਭਰਣ ਨਾਲ ਛੁੱਟੀਆਂ ਕਰ ਸਕਦੇ ਹਨ| ਜਥੇਬੰਦੀ ਇਸ ਬਾਰੇ ਪੱਤਰ ਜਾਰੀ ਕਰਨ ਲਈ ਮੰਗ ਕਰਦੀ ਹੈ ਕਿ ਬੱਚਾ ਸੰਭਾਲ ਛੁੱਟੀ ਪ੍ਰਵਾਨ ਕਰਨ ਅਧਿਕਾਰ ਡੀ.ਡੀ.ਓ ਪੱਧਰ ਤੇ ਕੀਤਾ ਜਾਵੇ| ਇਸ ਮੌਕੇ ਸੁਖਦੇਵ ਲਾਲ ਬੱਬਰ, ਸੁਰਿੰਦਰ ਭਰੂਰ, ਇਕਬਾਲਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਗੋਸਲ, ਹਰਜੀਤ ਸਿੰਘ ਬਲਾੜੀ, ਨਰਿੰਦਰ ਸਿੰਘ ਬਰਗਾਨ, ਗੁਰਪ੍ਰੀਤ ਸਿੰਘ ਬਠਿੰਡਾ, ਮੇਜਰ ਸਿੰਘ, ਬਲਰਾਜ ਸਿੰਘ ਗੁਰਦਾਸਪੁਰ ਅਤੇ ਗੁਰਚਰਨ ਸਿੰਘ ਸਲਾਹਕਾਂਰ ਚਰਨ ਦਾਸ, ਸਰਪ੍ਰਸਤ ਸੁਖਦੇਵ ਸਿੰਘ ਰਾਣਾ ਹਾਜਰ ਸਨ|

Leave a Reply

Your email address will not be published. Required fields are marked *