ਲੋਕਸਭਾ ਚੋਣਾਂ ਦੀ ਤਿਆਰੀ ਵਿਚ ਜੁਟੇ ਸਿਆਸੀ ਆਗੂ

ਅਗਲੀਆਂ ਆਮ ਚੋਣਾਂ ਤੋਂ ਬਮੁਸ਼ਕਿਲ ਛੇ ਮਹੀਨੇ ਪਹਿਲਾਂ ਸਮਾਜਵਾਦੀ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਇਸਦੇ ਆਲਾ ਨੇਤਾਵਾਂ ਵਿੱਚ ਇੱਕ ਸ਼ਿਵਪਾਲ ਸਿੰਘ ਯਾਦਵ ਨੇ ਪਾਰਟੀ ਤੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਹੈ| ਕਈ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਉਨ੍ਹਾਂ ਨੇ ਸਮਾਜਵਾਦੀ ਸੈਕੁਲਰ ਮੋਰਚਾ ਬਣਾਇਆ ਹੈ| ਨਵੀਂ ਪਾਰਟੀ ਦੇ ਦਰਵਾਜੇ ਸਮਾਜਵਾਦੀ ਪਾਰਟੀ ਦੇ ਸਾਰੇ ਅਸੰਤੁਸ਼ਟ ਨੇਤਾਵਾਂ ਅਤੇ ਵਰਕਰਾਂ ਲਈ ਖੁੱਲੇ ਹੋਏ ਹਨ| ਸ਼ਿਵਪਾਲ ਸਿੰਘ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ ਉਤਰ ਪ੍ਰਦੇਸ਼ ਦੇ ਹੋਰ ਖੇਤਰੀ ਦਲਾਂ ਨੂੰ ਵੀ ਜੋੜਿਆ ਜਾਵੇਗਾ| ਇਸ ਸਿਲਸਿਲੇ ਵਿੱਚ ਯੂਪੀ ਸਰਕਾਰ ਵਿੱਚ ਮੰਤਰੀ ਓਮ ਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨਾਲ ਉਨ੍ਹਾਂ ਦੀ ਗੱਲਬਾਤ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ| 2017 ਦੀਆਂ ਵਿਧਾਨਸਭਾ ਚੋਣਾਂ ਦੇ ਸਮੇਂ ਤੋਂ ਹੀ ਸਮਾਜਵਾਦੀ ਪਾਰਟੀ ਦੇ ਦੋ ਹਿੱਸਿਆਂ ਵਿੱਚ ਵੰਡਣ ਦੀ ਜੋ ਸੁਗਬੁਗਾਹਟ ਸ਼ੁਰੂ ਹੋਈ ਸੀ, ਨਵੀਂ ਪਾਰਟੀ ਦੀ ਘੋਸ਼ਣਾ ਨੇ ਉਸ ਨੂੰ ਅੰਤਮ ਮੁਕਾਮ ਤੱਕ ਪਹੁੰਚਾ ਦਿੱਤਾ ਹੈ| ਪਿਛਲੇ ਦੋ ਸਾਲਾਂ ਤੋਂ ਸ਼ਿਵਪਾਲ ਸਮਾਜਵਾਦੀ ਪਾਰਟੀ ਵਿੱਚ ਕਿਨਾਰੇ ਪੈ ਗਏ ਸਨ, ਜਿਸਦਾ ਦਰਦ ਉਨ੍ਹਾਂ ਦੇ ਕਈ ਬਿਆਨਾਂ ਵਿੱਚ ਛਲਕਦਾ ਰਹਿੰਦਾ ਸੀ| ਵਿੱਚ ਵਿਚਾਲੇ ਉਨ੍ਹਾਂ ਦੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਕਿਆਸ ਵੀ ਲਗਾਏ ਗਏ ਪਰੰਤੂ ਪੱਕੇ ਹੋਏ ਰਾਜਨੇਤਾ ਸ਼ਿਵਪਾਲ ਨੂੰ ਅਜੇ ਦਸ- ਵੀਹ ਸਾਲ ਰਾਜਨੀਤੀ ਕਰਨੀ ਹੈ, ਲਿਹਾਜਾ ਇਹ ਆਤਮਘਾਤੀ ਕਦਮ ਉਹ ਨਹੀਂ ਉਠਾ ਸਕਦੇ ਸਨ| ਹੁਣ ਵੱਖ ਪਾਰਟੀ ਦਾ ਐਲਾਨ ਕਰਕੇ ਉਨ੍ਹਾਂ ਨੇ ਆਪਣੇ ਇਰਾਦੇ ਤਾਂ ਜਤਾ ਦਿੱਤੇ ਹਨ ਪਰੰਤੂ ਅਗਲੀਆਂ ਲੋਕਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਕਿਸ ਤਰ੍ਹਾਂ ਸ਼ਾਮਿਲ ਹੋਵੇਗੀ, ਇਸਦਾ ਖਾਕਾ ਅਜੇ ਸਾਫ ਨਹੀਂ ਹੈ|
ਮੋਰਚੇ ਦੇ ਗਠਨ ਦੀ ਘੋਸ਼ਣਾ ਦੇ ਸਮੇਂ ਵਾਰ-ਵਾਰ ਪੁੱਛਣ ਤੇ ਵੀ ਆਪਣੇ ਪੱਤੇ ਉਨ੍ਹਾਂ ਨੇ ਨਹੀਂ ਖੋਲ੍ਹੇ| ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਿਵਪਾਲ ਦੀ ਪਕੜ ਕਾਫ਼ੀ ਮਜਬੂਤ ਮੰਨੀ ਜਾਂਦੀ ਰਹੀ ਹੈ ਪਰੰਤੂ ਇਹ ਪਕੜ ਖੁਦ ਉਨ੍ਹਾਂ ਦੀ ਹੈ ਜਾਂ ਸਮਾਜਵਾਦੀ ਪਾਰਟੀ ਦੀ ਬਦੌਲਤ ਹੈ, ਇਹ ਤਸਵੀਰ ਉਦੋਂ ਸਾਫ ਹੋਵੇਗੀ ਜਦੋਂ ਉਨ੍ਹਾਂ ਦਾ ਸਮਾਜਵਾਦੀ ਸੈਕੁਲਰ ਮੋਰਚਾ ਚੋਣਾਂ ਵਿੱਚ ਜ਼ੋਰ ਆਜ਼ਮਾਇਸ਼ ਕਰੇਗਾ| ਅਖਿਲੇਸ਼ ਯਾਦਵ ਨੇ ਹੌਲੀ-ਹੌਲੀ ਕਰਕੇ ਸਮਾਜਵਾਦੀ ਪਾਰਟੀ ਨੂੰ ਆਪਣੇ ਸਾਂਚੇ ਵਿੱਚ ਢਾਲ ਲਿਆ ਹੈ ਅਤੇ ਗਾਜੀਪੁਰ ਤੋਂ ਦਿੱਲੀ ਤੱਕ ਸਾਈਕਲ ਰੈਲੀ ਸ਼ੁਰੂ ਕਰਕੇ ਉਨ੍ਹਾਂ ਨੇ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ| ਬਹੁਜਨ ਸਮਾਜ ਪਾਰਟੀ ਦੇ ਨਾਲ ਉਨ੍ਹਾਂ ਦੇ ਸੰਭਾਵਿਤ ਗਠਜੋੜ ਤੇ ਸ਼ਿਵਪਾਲ ਦੀ ਇਸ ਪਹਿਲ ਨਾਲ ਕੀ ਫਰਕ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਇੱਕ ਗੱਲ ਤੈਅ ਹੈ ਕਿ ਇਸਨੂੰ ਉਹ ਸਮਾਜਵਾਦੀ ਪਾਰਟੀ ਨਹੀਂ ਮੰਨਿਆ ਜਾਵੇਗਾ, ਜਿਸਦਾ ਗਠਨ ਮੁਲਾਇਮ ਸਿੰਘ ਯਾਦਵ ਨੇ ਕੀਤਾ ਸੀ| ਲੋਕਸਭਾ ਚੋਣਾਂ ਵਿੱਚ ਇਸਦਾ ਕਿੰਨਾ ਫਾਇਦਾ ਕਿਸ ਨੂੰ ਮਿਲਣ ਵਾਲਾ ਹੈ, ਇਸ ਉਤੇ ਅਟਕਲਾਂ ਚੱਲਦੀਆਂ ਰਹਿਣਗੀਆਂ|
ਰਾਜੇਸ਼ ਵਰਮਾ

Leave a Reply

Your email address will not be published. Required fields are marked *